ਅੰਮ੍ਰਿਤਸਰ ਆਈਡੀ ਬੰਬ ਇੰਪਲਾਂਟ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮਾਮਲੇ ਵਿਚ ਗ੍ਰਿਫਤਾਰ ਫਤਿਹਦੀਪ ਸਿੰਘ ਨੂੰ ਜਾਅਲੀ ਸਿਮ ਕਾਰਡ ਖਰੀਦ ਕੇ ਦੇਣ ਵਾਲੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ।
ਸ਼੍ਰੀ ਕੌਸਤੁਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਣਯੋਗ ਸ਼੍ਰੀ ਵਰਿੰਦਰਪਾਲ ਸਿੰਘ ਬਰਾੜ ਪੀ. ਪੀ. ਐੱਸ. ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਸ਼੍ਰੀ ਹਰਪਾਲ ਸਿੰਘ ਪੀ. ਪੀ. ਐੱਸ. ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ. ਪੀ. ਐੱਸ ਏ. ਸੀ. ਪੀ. ਇਨਵੈਸਟੀਗੇਸ਼ਨ-2 ਲੁਧਿਆਣਾ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ -2 ਲੁਧਿਆਣਾ ਤੇ ਥਾਣਾ ਦੁੱਗਰੀ ਲੁਧਿਆਣਾ ਦੀ ਪੁਲਿਸ ਪਾਰਟੀ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਅੰਮ੍ਰਿਤਸਰ ਵਿਖੇ ਪੁਲਿਸ ਮੁਲਾਜ਼ਮ ਦੀ ਗੱਡੀ ਹੇਠ ਆਈ.ਈ. ਡੀ. ਲਗਾਉਣ ਵਿਚ ਸ਼ਾਮਲ ਫਤਿਹਦੀਪ ਸਿੰਘ ਜੋ ਆਰਮੀ ਫਲੈਟ ਦੁੱਗਰੀ ਲੁਧਿਆਣਾ ਵਿਖੇ ਰਹਿੰਦਾ ਸੀ, ਨੂੰ ਜਾਅਲੀ ਸਿਮ ਕਾਰਡ ਹਰਮਿੰਦਰ ਸਿੰਘ ਉਰਫ ਸੋਨੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਜਵੱਦੀ ਲੁਧਿਆਣਾ ਪਾਸੋਂ ਖਰੀਦ ਕੇ ਦੇਣ ਵਾਲਾ ਬਵਨੀਤ ਸਿੰਘ ਉਰਫ ਮਿੱਕੀ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 219/2 ਬੀ ਜਵੱਦੀ ਕਲਾਂ ਥਾਣਾ ਦੁੱਗਰੀ ਲੁਧਿਆਣਾ ਜਿਸ ਨੂੰ ਅੱਜ ਜਵੱਦੀ ਪਾਰਕ ਤੋਂ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਬਵਨੀਤ ਸਿੰਘ ਖਿਲਾਫ ਪਹਿਲਾਂ ਹੀ ਇਰਾਦਾ ਕਤਲ ਐੱਨਡੀਪੀਸੀ ਐਕਟ ਦੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਹਰਮਿੰਦਰ ਸਿੰਘ ਉਰਫ ਸੋਨੀ ਖਿਲਾਫ ਪਹਿਲਾਂ ਹੀ ਕਿਸੇ ਦੂਸਰੇ ਵਿਅਕਤੀ ਦੇ ਆਧਾਰ ਕਾਰਡ ਲਗਾ ਕੇ ਜਾਅਲੀ ਸਿਮ ਵੇਚਣ ਦਾ ਮੁਕੱਦਮਾ ਨੰਬਰ 129 ਮਿਤੀ 19.8.2022 ਅ/ਧ 420, 467, 468, 471 ਆਈਪੀਸੀ ਥਾਣਾ ਦੁੱਗਰੀ ਲੁਧਿਆਣਾ ਰਜਿਸਟਰ ਹੋ ਚੁੱਕਾ ਹੈ। ਗ੍ਰਿਫਤਾਰ ਕੀਤੇ ਬਵਨੀਤ ਸਿੰਘ ਨੇ ਪੁੱਛਗਿਛ ਵਿਚ ਦੱਸਿਆ ਹੈ ਕਿ ਜੁਲਾਈ 2022 ਨੂੰ ਹਰਮਿੰਦਰ ਸਿੰਘ ਉਰਫ ਸੋਨੀ ਪਾਸੋਂ ਸਿਮ ਖਰੀਦ ਕੇ ਫਤਿਹਦੀਪ ਸਿੰਘ ਨੂੰ ਦਿੱਤੇ ਸਨ। ਦੋਸ਼ੀ ਹਰਮਿੰਦਰ ਸਿੰਘ ਪਹਿਲਾਂ ਹੀ ਪੁਲਿਸ ਰਿਮਾਂਡ ‘ਤੇ ਹੈ। ਬਵਨੀਤ ਸਿੰਘ ਨੂੰ ਕੱਲ੍ਹ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾਵੇਗੀ।