ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਵਿਚ ਹੋਈ ਸਕਿਓਰਿਟੀ ਵਿਚ ਲਾਪ੍ਰਵਾਹੀ ‘ਤੇ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ। 5 ਜਨਵਰੀ ਨੂੰ ਫਿਰੋਜ਼ਪੁਰ ਵਿਚ ਪੀਐੱਮ ਦਾ ਕਾਫਲੇ ਨੂੰ 15 ਮਿੰਟ ਖੜ੍ਹੇ ਰਹਿਣਾ ਪਿਆ ਸੀ ਜਿਸ ਦੇ ਬਾਅਦ ਪੀਐੱਮ ਮੋਦੀ ਪ੍ਰਾਜੈਕਟ ਰੱਦ ਕਰਕੇ ਦਿੱਲੀ ਪਰਤ ਆਏ ਸਨ। ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਜਾਂਚ ਲਈ ਰਿਟਾਇਰਡ ਜਸਟਿਸ ਇੰਦੂ ਮਲਹੋਤਰਾ ਦੀ ਅਗਵਾਈ ਵਿਚ ਜਾਂਚ ਕਮੇਟੀ ਬਣਾਈ ਸੀ ਜਿਨ੍ਹਾਂ ਨੇ ਫਲਾਈਓਵਰ ਦੀ ਵੀ ਜਾਂਚ ਕੀਤੀ ਸੀ। ਜਾਂਚ ਵਿਚ ਕੀ ਨਿਕਲਿਆ, ਇਹ ਅਜੇ ਤੱਕ ਜਨਤਕ ਨਹੀਂ ਹੋਇਆ ਹੈ।
ਜਿਸ ਸਮੇਂ ਪੀਐੱਮ ਦੀ ਸਕਿਓਰਿਟੀ ਵਿਚ ਕੁਤਾਹੀ ਹੋਈ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ। ਚਰਨਜੀਤ ਚੰਨੀ ਉਸ ਸਮੇਂ ਦੇ ਸੀਐੱਮ ਸਨ। ਪੀਐੱਮ ਜਦੋਂ ਫਿਰੋਜ਼ਪੁਰ ਵਿਚ ਰੈਲੀ ਵਿਚ ਹਿੱਸਾ ਲੈਣ ਜਾ ਰਹੇ ਸਨ ਤਾਂ ਕਿਸਾਨਾਂ ਨੇ ਹਾਈਵੇ ਬਲਾਕ ਕਰ ਦਿੱਤਾ ਜਿਸ ਵਜ੍ਹਾ ਨਾਲ ਅਚਾਨਕ ਪੀਐੱਮ ਦਾ ਕਾਫਲਾ ਇਕ ਫਲਾਈਓਵਰ ‘ਤੇ ਫਸ ਗਿਆ। ਇਹ ਫਲਾਈਓਵਰ ਭਾਰਤ-ਪਾਕਿਸਤਾਨ ਬਾਰਡ ਦੇ ਵੀ ਨੇੜੇ ਸੀ। ਹਾਲਾਂਕਿ ਸੀਐੱਮ ਨੇ ਇਸ ਨੂੰ ਸੁਰੱਖਿਆ ਵਿਚ ਲਾਪ੍ਰਵਾਹੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਚੰਨੀ ਦਾ ਕਹਿਣਾ ਸੀ ਕਿ ਪੀਐੱਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਤਾਂ ਫਿਰ ਉਨ੍ਹਾਂ ਦੀ ਜਾਨ ਨੂੰ ਖਤਰਾ ਕਿਵੇਂ ਹੋ ਗਿਆ?
ਸੁਰੱਖਿਆ ਕੁਤਾਹੀ ਦੇ ਬਾਅਦ ਪੀਐੱਮ ਨਰਿੰਦਰ ਮੋਦੀ ਕੱਲ੍ਹ ਪੰਜਾਬ ਦੌਰੇ ‘ਤੇ ਆਏ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੇ ਸੀਐੱਮ ਭਗਵੰਤ ਮਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ। ਮਾਨ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸੁਰੱਖਿਆ ਵਿਚ ਲਾਪ੍ਰਵਾਹੀ ਕਾਰਨ ਪੀਐੱਮ ਨੂੰ ਪਿਛਲੀ ਵਾਰ ਵਾਪਸ ਪਰਤਣਾ ਪਿਆ। ਪੀਐੱਮ ਲਈ ਪੂਰੇ ਇੰਤਜ਼ਾਮ ਕਰਨਾ ਸਰਕਾਰ ਦਾ ਫਰਜ਼ ਹੈ।
ਵੀਡੀਓ ਲਈ ਕਲਿੱਕ ਕਰੋ -: