ਸਬ-ਇੰਸਪੈਕਟਰ ਦਿਲਬਾਗ ਸਿੰਘ ਨੂੰ ਬੰਬ ਨਾਲ ਉੁਡਾਉਣ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਪੱਟੀ ਜੇਲ੍ਹ ਤੋਂ ਲਿਆਂਦੇ ਗਏ ਗੁਰਪ੍ਰੀਤ ਤੇ ਵਰਿੰਦਰ ਨੇ ਪੁੱਛਗਿਛ ਵਿਚ ਕਈ ਰਾਜ਼ ਖੋਲ੍ਹੇ ਹਨ। ਦੋਸ਼ੀਆਂ ਤੋਂ ਪੁੱਛਗਿਛ ਵਿਚ ਮਿਲੀ ਜਾਣਕਾਰੀਆਂ ਦੇ ਸਬੂਤ ਇਕੱਠਾ ਕਰਨ ਲਈ ਅੰਮ੍ਰਿਤਸਰ ਪੁਲਿਸ ਪੱਟੀ ਕੇਂਦਰੀ ਸੁਧਾਰ ਗ੍ਰਹਿ ਪਹੁੰਚੀ ਹੈ ਤੇ ਸਰਚ ਮੁਹਿੰਮ ਚਲਾਈ ਗਈ ਹੈ।
ਗੁਰਪ੍ਰੀਤ ਉਰਫ ਗੋਪੀ ਤੇ ਵਰਿੰਦਰ ਨੇ ਅੰਮ੍ਰਿਤਸਰ ਪੁਲਿਸ ਨੂੰ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਹਨ ਜਿਨ੍ਹਾਂ ਵਿਚੋਂ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਦੋਵਾਂ ਦੀ ਕਈ ਵਾਰ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਗੱਲ ਹੋਈ। ਦੋਵਾਂ ਨੇ ਇਕ ਹੀ ਗੱਲ ਕਹੀ ਕਿ ਰਿੰਦਾ ਨੇ ਹੀ ਪਾਕਿਸਤਾਨ ਤੋਂ ਉਨ੍ਹਾਂ ਨੂੰ ਆਰਡੀਐਕਸ ਭੇਜਿਆ ਸੀ। ਰਿੰਦਾ ਨੇ ਹੀ ਦੋਵਾਂ ਨੂੰ ਆਰਡੀਐਕਸ ਲੈ ਕੇ ਹਰਪਾਲ ਨਾਲ ਸੰਪਰਕ ਕਰਨ ਲਈ ਕਿਹਾ ਸੀ।
ਅੰਮ੍ਰਿਤਸਰ ਪੁਲਿਸ ਇਸ ਸਮੇਂ ਵਰਿੰਦਰ ਤੇ ਗੋਪੀ ਦੇ ਮੋਬਾਈਲ ਫੋਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਤੋਂ ਉਹ ਪਾਕਿਸਤਾਨ ਵਿਚ ਬੈਠੇ ਰਿੰਦਾ ਨਾਲ ਗੱਲਬਾਤ ਕਰਦੇ ਸਨ। ਪੁਲਿਸ ਲਈ ਇਹ ਮੋਬਾਈਲ ਸਿਰਫ ਇਕ ਸਬੂਤ ਨਹੀਂ ਹੈ। ਇਸ ਨਾਲ ਪੁਲਿਸ ਨੂੰ ਗੋਪੀ ਤੇ ਵਰਿੰਦਰ ਦੇ ਉਨ੍ਹਾਂ ਲਿੰਕਸ ਦਾ ਪਤਾ ਲੱਗੇਗਾ ਜਿਨ੍ਹਾਂ ਦਾ ਇਸਤੇਮਾਲ ਕਰਕੇ ਦੋਵਾਂ ਨੇ ਆਰਡੀਐਕਸ ਰਿਸੀਵ ਤੇ ਡਲਿਵਰ ਕਰਵਾਇਆ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਇਨਸਾਫ ਲਈ ਸੜਕ ‘ਤੇ ਉਤਰਨਗੇ ਮਾਪੇ, ਮਾਨਸਾ ਤੋਂ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਅੰਮ੍ਰਿਤਸਰ ਪੁਲਿਸ ਦੋਵੇਂ ਦੋਸ਼ੀਆਂ ਨੂੰ ਪੱਟੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਸੀ। ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਮੋਬਾਈਲ ਫੋਨ ਰਿਕਵਰ ਤੇ ਹੋਰ ਜਾਣਕਾਰੀਆਂ ਹਾਸਲ ਕਰਨ ਦੇ ਆਧਾਰ ‘ਤੇ ਹੀ ਪੰਜਾਬ ਪੁਲਿਸ ਦੋਵੇਂ ਦੋਸ਼ੀਆਂ ਦਾ ਫਿਰ ਤੋਂ ਰਿਮਾਂਡ ਹਾਸਲ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: