ਅਟਾਰੀ ਬਾਰਡਰ ‘ਤੇ 23 ਅਪ੍ਰੈਲ 2022 ਨੂੰ ਮਿਲੀ 102 ਕਿਲੋਗ੍ਰਾਮ ਹੈਰੋਇਨ ਮਾਮਲੇ ਦੀ ਜਾਂਚ ਐੱਨਆਈਏ ਕਰ ਰਹੀ ਹੈ ਜਿਸ ਨੇ ਦੇਸ਼ ਦੇ 4 ਸੂਬਿਆਂ ਵਿਚ ਕੁੱਲ 9 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਜੁਲਾਈ ਮਹੀਨੇ ਦੇ ਅਖੀਰ ਵਿਚ ਹੀ NIA ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਕਈ ਮਹੱਤਵਪੂਰਨ ਜਾਣਕਾਰੀਆਂ ਹੱਥ ਲੱਗੀਆਂ ਹਨ।
23 ਅਪ੍ਰੈਲ 2022 ਨੂੰ ਅਟਾਰੀ ਬਰਾਡਰ ‘ਤੇ ਬਣਾਏ ਗਏ ICP ‘ਤੇ ਅੰਮ੍ਰਿਤਸਰ ਕਸਟਮ ਵਿਭਾਗ ਨੂੰ ਅਫਗਾਨਿਸਤਾਨ ਵਿਚ ਆਏ ਇਕ ਟਰੱਕ ਤੋਂ 102 ਕਿਲੋਗ੍ਰਾਮ ਹੈਰੋਇਨ ਮਿਲੀ ਸੀ। 3 ਮਹੀਨੇ ਬਾਅਦ 30 ਜੁਲਾਈ ਨੂੰ ਮਾਮਲੇ ਨੂੰ ਐੱਨਆਈਏ ਨੇ ਆਪਣੇ ਹੱਥਾਂ ਵਿਚ ਲਿਆ। ਦਿੱਲੀ, ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ, ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਤੇ ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਵਿਚ ਕੁੱਲ 9 ਥਾਵਾਂ ‘ਤੇ ਦੋਸ਼ੀਆਂ ਤੇ ਸ਼ੱਕੀ ਵਿਅਕਤੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ।
NIA ਅਧਿਕਾਰੀਆਂ ਨੇ ਕਿਹਾ ਕਿ ਇਹ ਛਾਪੇਮਾਰੀ ਸ਼ੱਕੀ ਦੇ ਠਿਕਾਣਿਆਂ ‘ਤੇ ਕੀਤੀ ਗਈ। ਛਾਪੇਮਾਰੀ ਦੌਰਾਨ ਅਪਰਾਧ ‘ਚ ਸ਼ਾਮਲ ਕਈ ਤਰ੍ਹਾਂ ਦੀ ਸਮੱਗਰੀ ਬਰਾਮਦ ਹੋਈ ਹੈ, ਜਿਵੇਂ ਦਸਤਾਵੇਜ਼ ਲੈਪਟਾਪ ਤੇ ਮੋਬਾਈਲ। ਇਨ੍ਹਾਂ ਨਾਲ ਪਾਕਿਸਤਾਨ ਤੇ ਅਫਗਾਨਿਸਤਾਨ ਨਾਲ ਸੰਪਰਕ ਕੀਤਾ ਜਾਂਦਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਹੈਰੋਇਨ ਦੀ ਖੇਪ ਕਸਟਮ ਵਿਭਾਗ ਨੇ 23 ਅਪ੍ਰੈਲ 2022 ਨੂੰ ਅਟਾਰੀ ਸਰਹੱਦ ਤੋਂ ਜ਼ਬਤ ਕੀਤੀ ਸੀ। ਸਾਰੀਆਂ ਬੋਰੀਆਂ ਨੂੰ ਐਕਸ-ਰੇ ਕਰਕੇ ਚੈੱਕ ਕੀਤਾ ਗਿਆ ਤਾਂ ਕੁੱਲ 485 ਲੱਕੜ ਦੇ ਬਲਾਕ ਮਿਲੇ। ਕਸਟਮ ਅਧਿਕਾਰੀ ਰਾਹੁਲ ਨਾਗਰੇ ਨੇ ਦੱਸਿਆ ਕਿ ਇਨ੍ਹਾਂ ਨਾਕਿਆਂ ‘ਚ 102 ਕਿਲੋ ਹੈਰੋਇਨ ਛੁਪੀ ਹੋਈ ਸੀ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 700 ਕਰੋੜ ਰੁਪਏ ਦੱਸੀ ਜਾ ਰਹੀ ਹੈ। ਛੋਟੇ ਬਲਾਕਾਂ ਵਿੱਚ ਭੇਜੀ ਗਈ ਇਸ ਹੈਰੋਇਨ ਨੂੰ ਇਕੱਠਾ ਕਰਨ ਵਿੱਚ 24 ਘੰਟੇ ਲੱਗ ਗਏ। ਕਸਟਮ ਨੇ 24 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਸੀ।