ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੁਲਾਈ ਗਈ ਵਿਧਾਇਕਾਂ ਦੀ ਬੈਠਕ ਤੋਂ ਇਹ ਸਾਫ ਹੋ ਗਿਆ ਹੈ ਕਿ ਪਾਰਟੀ ਦੇ ਸਾਰੇ ਵਿਧਾਇਕ ਇਕਜੁੱਟ ਹਨ ਤੇ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। 70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਵਿਚ ਆਪ ਕੋਲ 62 ਤੇ ਭਾਜਪਾ ਕੋਲ 8 ਸੀਟਾਂ ਹਨ।
ਬੈਠਕ ਦੇ ਬਾਅਦ ਆਪ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਸਰਕਾਰ ਸਥਿਰ ਹੈ ਤੇ ਜੋ ਵਿਧਾਇਕ ਨਹੀਂ ਆਏ ਹਨ, ਉਹ ਆਪਣੇ-ਆਪਣੇ ਕੰਮ ਤੋਂ ਬਾਹਰ ਗਏ ਹਨ। ਭਾਜਪਾ ਨੇ ਸਾਡੇ 12 ਵਿਧਾਇਕਾਂ ਨੂੰ ਪਾਰਟੀ ਛੱਡਣ ਲਈ ਆਫਰ ਦਿੱਤਾ ਹੈ।
ਸੌਰਭ ਨੇ ਦੱਸਿਆ ਕਿ ਮੀਟਿੰਗ ਵਿਚ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਤੇ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਵੀ ਨਹੀਂ ਪਹੁੰਚੇ ਹਨ। ਸਿਸੋਦੀਆ ਹਿਮਾਚਲ ਪ੍ਰਦੇਸ਼ ਗਏ ਹਨ। ਉਥੇ ਆਪ੍ਰੇਸ਼ਨ ਲੋਟਸ ਦੇ ਫੇਲ੍ਹ ਹੋਣ ‘ਤੇ ਅਰਵਿੰਦ ਕੇਜਰੀਵਾਲ ਰਾਜਘਾਟ ਜਾਣਗੇ ਤੇ ਉਥੇ ਮੌਨ ਵਰਤ ਰੱਖਣਗੇ।
ਆਪ ਵਿਧਾਇਕ ਦਿਲੀਪ ਪਾਂਡੇ ਨੇ ਦੱਸਿਆ ਕਿ ਕੱਲ੍ਹ ਸ਼ਾਮ ਤੋਂ ਕੁਝ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਅਸੀਂ ਲਗਾਤਾਰ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਰੇ ਵਿਧਾਇਕ ਜਲਦ ਹੀ ਮੀਟਿੰਗ ਵਿਚ ਪਹੁੰਚਣਗੇ। ਆਪ ਨੇਤਾ ਸੰਜੇ ਸਿੰਘ ਨੇ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਖੁਲਾਸਾ ਕੀਤਾ ਸੀ। ਉੁਨ੍ਹਾਂ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਭਾਜਪਾ ਨੇ ਆਫਰ ਦਿੱਤਾ। ਆਫਰ ਇਹ ਸੀ ਕਿ ਆਪ ਛੱਡਣ ‘ਤੇ 20 ਕਰੋੜ ਦੇਵਾਂਗੇ ਤੇ ਦੂਜਿਆਂ ਨੂੰ ਨਾਲ ਲਿਆਏ ਤਾਂ 25 ਕਰੋੜ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਦੱਸ ਦੇਈਏ ਕਿ ਆਬਕਾਰੀ ਨੀਤੀ ਨੂੰ ਲੈ ਕੇ ਦਿੱਲੀ ਵਿਚ ਪਹਿਲੀ ਵਾਰ 19 ਅਗਸਤ ਨੂੰ ਮਨੀਸ਼ ਸਿਸੋਦੀਆ ਦੇ ਘਰ ‘ਤੇ ਸੀਬੀਆਈ ਨੇ ਛਾਪਾ ਮਾਰਿਾ। ਇਹ ਛਾਪੇਮਾਰੀ ਲਗਭਗ 14 ਘੰਟੇ ਤੱਕ ਚੱਲੀ। ਸੀਬੀਆਈ ਨੇ ਇਸ ਮਾਮਲੇ ਵਿਚ PMLA ਕਾਨੂੰਨ ਤਹਿਤ ਕੇਸ ਦਰਜ ਕਰ ਲਿਆ। ਸਿਸੋਦੀਆ ਨੇ ਛਾਪੇ ਦੇ ਬਾਅਦ ਕਿਹਾ ਸੀ ਕਿ ਭਾਜਪਾ ਨੇ ਉੁਨ੍ਹਾਂ ਨੂੰ ਆਪ ਛੱਡਣ ਤੇ ਸੀਐੱਮ ਬਣਾਉਣ ਦਾ ਆਫਰ ਦਿੱਤਾ ਸੀ।