ਪੰਜਾਬ ਸਰਕਾਰ ਜਲਦ ਹੀ ਰੇਲਵੇ ਤੋਂ 3 ਮਾਲਗੱਡੀਆਂ ਖਰੀਦੇਗਾ। ਇਹ ਦਾਅਵਾ ਸੀਐੱਮ ਭਗਵੰਤ ਮਾਨ ਨੇ ਕੀਤਾ। ਮੋਹਾਲੀ ਵਿਚ ਐਸੋਚੈਮ ਦੇ ਵਿਜ਼ਨ ਪੰਜਾਬ ਪ੍ਰੋਗਰਾਮ ਵਿਚ ਪਹੁੰਚੇ ਮਾਨ ਨੇ ਕਿਹਾ ਕਿ ਰੇਲਵੇ ਦੀ ਇਕ ਸਕੀਮ ਹੈ ਜਿਸ ਵਿਚ ਉਹ 3 ਫੀਸਦੀ ‘ਤੇ ਕਰਜ਼ਾ ਦਿੰਦੇ ਹਨ। 350 ਕਰੋੜ ਦੀ ਇਕ ਮਾਲਗੱਡੀ ਮਿਲ ਜਾਂਦੀ ਹੈ। ਇੰਡਸਟਰੀ ਵਾਲੇ ਸਾਡੇ ਨਾਲ ਮਿਲ ਕੇ ਗੱਲ ਕਰੇ ਅਸੀਂ 3 ਟ੍ਰੇਨਾਂ ਖਰੀਦ ਲਵਾਂਗੇ।
ਇਸ ਦਾ ਨਾਂ ‘ਪੰਜਾਬ ਆਨ ਵ੍ਹੀਲਸ’ ਹੋਵੇਗਾ। ਉਸ ਵਿਚ ਇੰਡਸਟਰੀ ਵਾਲਿਆਂ ਦੇ ਆਪਣੇ ਰੈਕ ਹੋਣਗੇ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿਸ ਕੋਲ ਆਪਣੀਆਂ ਮਾਲਗੱਡੀਆਂ ਹੋਣਗੀਆਂ। ਇਥੋਂ ਜਾਂਦੇ ਹੋਏ ਟਰੈਕਟਰ ਲੈ ਜਾਣਗੇ। ਵਾਪਸ ਆਉਂਦੇ ਹੋਏ ਇੰਪੋਰਟ ਕਰਨ ਵਾਲਿਆਂ ਦਾ ਸਾਮਾਨ ਲੈ ਜਾਣਗੇ। ਜਦੋਂ ਕੋਲੇ ਦੀ ਲੋੜ ਹੋਵੇਗੀ, ਕੋਲਾ ਲੈ ਕੇ ਆ ਜਾਣਗੇ।
ਵਿਜ਼ਨ ਪੰਜਾਬ ਪ੍ਰੋਗਰਾਮ ਵਿਚ ਮੁੱਖ ਮੰਤਰੀ ਮਾਨ ਨੇ ਕਿਹਾਕਿ ਕਈ ਇੰਡਸਟਰੀ ਵਾਲੇ ਐਕਸਪੋਰਟ-ਇੰਪੋਰਟ ਕਰਦੇ ਹਨ ਪਰ ਸਾਡੇ ਕੋਲ ਪੋਰਟ (ਬੰਦਰਗਾਹ) ਨਹੀਂ ਹੈ। ਸਭ ਤੋਂ ਨੇੜੇ ਪੋਰਟ ਕਾਂਡਲਾ ਹੈ। ਢੰਡਾਰੀ ਤੋਂ ਡਰਾਈ ਪੋਰਟ ਹੈ। ਅਸੀਂ ਇਥੇ ਸਮੁੰਦਰ ਤੋਂ ਨਹੀਂ ਲਿਆ ਸਕਦੇ। ਪੋਰਟ ਤੱਕ ਟਰੈਕਟਰ ਲੈ ਜਾਣ ਲਈ ਸਾਨੂੰ 25000 ਕਿਰਾਇਆ ਦੇਣਾ ਪੈਂਦਾ ਹੈ।
ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਨਵੈਸਟ ਪੰਜਾਬ, ਪ੍ਰੋਗਰੈਸਿਵ ਪੰਜਾਬ ਵਰਗੇ ਕਈ ਫੰਕਸ਼ਨ ਹੋਏ। ਸੁੰਦਰ ਫੋਟੋਆਂ ਮੈਂ ਵੀ ਦੇਖੀਆਂ ਪਰ ਸਾਨੂੰ ਖਜੂਰ ਦੇ ਦਰੱਖਤ ਵੀ ਦੁਬਈ ਤੋਂ ਲਿਆਉਣ ਪਏ ਤਾਂ ਇਹ ਕਿਹੋ ਜਿਹਾ ਇਨਵੈਸਟ ਪੰਜਾਬ ਹੈ। MoU ਸਾਈਨ ਹੋਏ ਪਰ ਅੱਗੇ ਕੁਝ ਨਹੀਂ ਹੋਇਆ। ਮਾਨ ਨੇ ਕਿਹਾ ਕਿ ਕਥਨੀ ਤੇ ਕਰਨੀ ਇਕੋ ਜਿਹੀ ਹੋਣੀ ਚਾਹੀਦੀ ਹੈ।
CM ਮਾਨ ਨੇ ਕਿਹਾ ਕਿ ਪਹਿਲਾਂ ਸਿੰਗਲ ਵਿੰਡੋ ਸੀ ਪਰ ਹਰ ਅਧਿਕਾਰੀ ਦੀ ਵੱਖ-ਵੱਖ ਵਿੰਡੋ ਸੀ। ਅਸੀਂ ਸਿੰਗਲ ਵਿੰਡੋ ਬਣਾਈ ਹੈ। ਸੀਐੱਲਯੂ ਪਾਲਿਊਸ਼ਨ ਸਣੇ ਸਾਰੀ ਪਰਮਿਸ਼ਨ ਇਕੋ ਹੀ ਜਗ੍ਹਾ ਮਿਲੇਗਾ। ਉਦਯੋਗਪਤੀ ਆਪਣੇ ਘਰ ਬੈਠੇ ਕੰਪਿਊਟਰ ਤੋਂ ਪ੍ਰਿੰਟ ਆਊਟ ਕੱਢ ਲੈਣ। ਬਹੁਤ ਦੇਰ ਹੋ ਚੁੱਕੀ ਹੈ, ਹੁਣ ਅਸੀਂ ਪਰਮਿਸ਼ਨ ਦੇ ਚੱਕਰ ਵਿਚ ਸਮਾਂ ਬਰਬਾਦ ਨਹੀਂ ਕਰ ਸਕਦੇ।
ਵੀਡੀਓ ਲਈ ਕਲਿੱਕ ਕਰੋ -: