ਐੱਸਆਈ ਦਿਲਬਾਗ ਸਿੰਘ ਦੀ ਬਲੈਰੋ ਵਿਚ ਆਈਈਡੀ ਲਗਾਉਣ ਦੇ ਮਾਮਲੇ ਵਿਚ ਫੜੇ ਗਏ ਕਾਂਸਟੇਬਲ ਹਰਪਾਲ ਸਿੰਘ ਤੇ ਉਸ ਦਾ ਭਤੀਜਾ ਫਤਿਹਦੀਪ ਸਿੰਘ ਪਿਛਲੇ 4 ਮਹੀਨੇ ਤੋਂ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਭੇਜੇ ਪੈਸਿਆਂ ‘ਤੇ ਐਸ਼ ਕਰ ਰਹੇ ਸਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈੰਗਸਟਰ ਨੇ ਦੋਵਾਂ ਨੂੰ 10 ਲੱਖ ਰੁਪਏ ਭੇਜੇ ਸਨ। ਮਿਸ਼ਨ ਪੂਰਾ ਹੋਣ ਦੇ ਬਾਅਦ ਦੋਵਾਂ ਨੂੰ 25 ਲੱਖ ਰੁਪਏ ਹੋਰ ਭੇਜੇ ਜਾਣੇ ਸਨ।
ਸ਼ੁੱਕਰਵਾਰ ਨੂੰ ਮਾਮਲੇ ਵਿਚ ਫੜੇ ਗਏ ਪੰਜ ਦੋਸ਼ੀਆਂ ਦਾ ਪੁਲਿਸ ਰਿਮਾਂਡ ਖਤਮ ਹੋਣ ਦੇ ਬਾਅਦ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਸਾਜ਼ਿਸ਼ ਰਚਣ ਦੇ ਦੋਸ਼ੀ ਕਾਂਸਟੇਬਲ ਹਰਪਾਲ ਸਿੰਘ ਤੇ ਉਸ ਦੇ ਭਤੀਜੇ ਫਤਿਹਦੀਪ ਸਿੰਘ ਦਾ ਤਿੰਨ ਦਿਨ ਦਾ ਰਿਮਾਂਡ ਵਧਾ ਦਿੱਤਾ ਹੈ ਜਦੋਂ ਕਿ ਮਹਾਰਾਸ਼ਟਰ ਦੇ ਸ਼ਿਰਡੀ ਤੋਂ ਗ੍ਰਿਫਤਾਰ ਕੀਤੇ ਗਏ ਰਾਜਿੰਦਰ ਕੁਮਾਰ ਉਰਫ ਬਾਊ ਨੂੰ ਜੇਲ੍ਹ ਭੇਜ ਦਿੱਤਾ ਹੈ। ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਗ੍ਰਿਫਤਾਰ ਕੀਤੇ ਗਏ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਵਰਿੰਦਰ ਸਿੰਘ ਨੂੰ ਵੀ ਪੁੱਛਗਿਛ ਦੇ ਬਾਅਦ ਪੱਟੀ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਕੋਰੋਨਾ ਨਾਲ 4 ਮੌਤਾਂ: ਪੀਜੀਆਈ ‘ਚ ਵੈਂਟੀਲੇਟਰ ‘ਤੇ 4 ਮਰੀਜ਼ , 55 ਨਵੇਂ ਮਾਮਲੇ ਆਏ ਸਾਹਮਣੇ
ਪੁਲਿਸ ਨੇ ਦੋਸ਼ੀਆਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਮੋਬਾਈਲ ਵੀ ਜੇਲ੍ਹ ਤੋਂ ਬਰਾਮਦ ਕੀਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੇਲ੍ਹ ਵਿਚ ਬੰਦ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਵਰਿੰਦਰ ਸਿੰਘ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਸੰਧੂ ਉਰਫ ਰਿੰਦਾ ਤੇ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਨਾਲ ਕਈ ਵਾਰ ਗੱਲ ਕਰ ਚੁੱਕੇ ਹਨ। ਰਿੰਦਾ ਦੇ ਕਹਿਣ ‘ਤੇ ਵਰਿੰਦਰ ਸਿੰਘ ਨੇ ਕਾਂਸਟੇਬਲ ਹਰਪਾਲ ਸਿੰਘ ਦੀ ਗੱਲ ਲੰਡਾ ਤੋਂ ਕਰਵਾਈ ਸੀ ਤਾਂ ਕਿ ਦਿਲਬਾਗ ਦੀ ਬਲੈਰੋ ਨੂੰ ਆਈਈਡੀ ਨਾਲ ਉਡਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: