ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸ਼ੁਰੂ ਕੀਤੀ ਗਈ ਨਸ਼ੀਲੇ ਪਦਾਰਥਾਂ ਖਿਲਾਫ ਜਾਰੀ ਫੈਸਲਾਕੁੰਨ ਜੰਗ ਵਿਚ ਪੰਜਾਬ ਪੁਲਿਸ ਨੇ ਇਕ ਹੋਰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਐੱਸਬੀਐੱਸ ਨਗਰ ਪੁਲਿਸ ਨੇ ਗੁਜਰਾਤ ਤੋਂ ਟਰੱਕ ਦੇ ਟੂਲਬਾਕਸ ਵਿਚ ਲੁਕਾ ਕੇ ਲਿਆਈ ਜਾ ਰਹੀ 38 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਟਰੱਕ ਚਾਲਕ ਕੁਲਵਿੰਦਰ ਰਾਮ ਉਰਫ ਕਿੰਡਾ ਤੇ ਉਸ ਦੇ ਸਾਥੀ ਕਰਾਵਰ ਵਾਸੀ ਸੋਮਨਾਥ ਉਰਫ ਬਿੱਟੂ ਸਣੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਟਰੱਕ ਨੰਬਰ PB-04-V-6366 ਨੂੰ ਵੀ ਜ਼ਬਤ ਕਰ ਲਿਆ ਹੈ। ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਪ੍ਰਤੀਬੱਧਤਾ ਮੁਤਾਬਕ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾਵੇਗਾ ਜਿਸ ਲਈ ਪੰਜਾਬ ਪੁਲਿਸ ਤਨਦੇਹੀ ਨਾਲ ਜੁਟੀ ਹੋਈ ਹੈ।
ਲੁਧਿਆਣਾ ਰੇਂਜ ਦੇ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਤੇ ਐੱਸਐੱਸਪੀ ਭਗੀਰਥ ਮੀਣਾ ਨੇ ਮੋਹਾਲੀ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਕ ਸੂਚਨਾ ਦੇ ਆਧਾਰ ‘ਤੇ ਦੂਜੇ ਸੂਬਿਆਂ ਤੋਂ ਨਸ਼ੀਲਾ ਪਦਾਰਥ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕਰਨ ਦਾ ਧੰਦਾ ਕਰਨ ਵਾਲਾ ਰਾਜੇਸ਼ ਕੁਮਾਰ ਆਪਣੇ ਸਾਥੀ ਸੋਮਨਾਥ ਤੇ ਕੁਲਵਿੰਦਰ ਕਿੰਡਾ ਇਕ ਟਰੱਕ ਜ਼ਰੀਏ ਹੋਰਿਾ ਲੈ ਕੇ ਆ ਰਹੇ ਹਨ। ਪੁਲਿਸ ਨੇ ਥਾਣਾ ਨਵਾਂਸ਼ਹਿਰ ਵਿਚ ਐੱਨਡੀਪੀਐੱਸ ਤਹਿਤ ਐੱਫਆਈਆਰ ਦਰਜ ਕਰ ਲਈ। ਉਨ੍ਹਾਂ ਦੱਸਿਆ ਕਿ ਐੱਸਬੀਐੱਲਨਗਰ ਦੇ ਮਹਲਾਂ ਬਾਈਪਾਸ ‘ਤੇ ਨਾਕੇਬੰਦੀ ਕੀਤੀ ਗਈ। ਨਾਕੇਬੰਦੀ ਦੌਰਾਨ ਜਦੋਂ ਪੁਲਿਸ ਪਾਰਟੀ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਕੁਲਵਿੰਦਰ ਕਿੰਡਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਬਿੱਟੂ ਨੇ ਕਾਬੂ ਕਰ ਲਿਆ ਤੇ 38 ਕਿਲੋ ਹੈਰੋਇਨ ਦੇ ਟੂਲਬਾਕਸ ਵਿਚ ਲੁਕਾਏ ਪੈਕੇਟ ਬਰਾਮਦ ਕਰ ਲਏ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਐੱਸਐੱਸਪੀ ਭਗੀਰਥ ਮੀਣਾ ਨੇ ਕਿਹਾ ਕਿ ਸ਼ੁਰੂਆਤੀ ਪੁੱਛਗਿਛ ਦੌਰਾਨ ਦੋਸ਼ੀ ਟਰੱਕ ਚਾਲਕ ਕੁਲਵਿੰਦਰ ਕਿੰਡਾ ਨੇ ਖੁਲਾਸਾ ਕੀਤਾ ਕਿ ਉਸ ਨੂੰ ਰਾਜੇਸ਼ ਕੁਮਾਰ ਦਾ ਟੈਲੀਗ੍ਰਾਮ ਐਪ ਰਾਹੀਂ ਫੋਨ ਆਇਆ ਸੀ, ਜਿਸ ਨੂੰ ਹੈਰੋਇਨ ਦੇ ਪੈਕੇਜ ਪੰਜਾਬ ਲਿਜਾਣ ਲਈ ਗੁਜਰਾਤ ਤੇ ਭੁਜ ‘ਚ ਇਕ ਨਿਸ਼ਚਿਤ ਥਾਂ ‘ਤੇ ਬੁਲਾਇਆ, ਜਦੋਂ ਉਹ ਉਥੇ ਪਹੁੰਚਿਆ ਤਾਂ ਵਿਅਕਤੀ ਨੇ ਟਰੱਕ ਵਿਚ ਸਾਮਾਨ ਰੱਖ ਦਿੱਤਾ।