ਕਾਂਗਰਸ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ ਨੇ ਆਪਣੀ ਪੁਰਾਣੀ ਪਾਰਟੀ ਅਤੇ ਉਸ ਦੀ ਲੀਡਰਸ਼ਿਪ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੂੰ ਦੁਆ ਨਹੀਂ, ਦਵਾ ਦੀ ਲੋੜ ਹੈ ਪਰ ਉਸ ਦਾ ਇਲਾਜ ‘ਕੰਪਾਊਂਡਰ’ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲੇ ਹੋਣ ਦੇ ਕਾਂਗਰਸ ਦੇ ਦੋਸ਼ ‘ਤੇ ਵੀ ਉੁਨ੍ਹਾਂ ਨੇ ਪਲਟਵਾਰ ਕੀਤਾ ਤੇ ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਕਿਹਾ ਕਿ ਜੋ ਸੰਸਦ ਵਿਚ ਭਾਸ਼ਣ ਦੇਣ ਦੇ ਬਾਅਦ ਪ੍ਰਧਾਨ ਮੰਤਰੀ ਨਾਲ ਗਲੇ ਮਿਲੇ, ਉਹ ਮੋਦੀ ਨਾਲ ਮਿਲੇ ਜਾਂ ਨਹੀਂ? ਉਨ੍ਹਾਂ ਕਿਹਾ ਕਿ ਕਾਂਗਰਸ ਦੀ ਨੀਂਹ ਕਮਜ਼ੋਰ ਹੋ ਗਈ ਹੈ ਤੇ ਉਹ ਕਦੇ ਵੀ ਬਿਖਰ ਸਕਦੀ ਹੈ।
ਦੱਸ ਦੇਈਏ ਕਿ ਆਜ਼ਾਦ ਨੇ ਪਾਰਟੀ ਦੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਕਾਂਗਰਸ ਚੋਣ ਦੇ ਨਾਂ ‘ਦੇ ਧੋਖਾ ਦੇ ਰਿਹਾ ਹੈ। ਆਜ਼ਾਦ ਨੇ ਕਿਹਾ ਕਿ ਅਗਸਤ, 2020 ਵਿੱਚ ‘ਜੀ 23’ ਦੁਆਰਾ ਲਿਖੀ ਗਈ ਚਿੱਠੀ ਕਾਰਨ ਕਾਂਗਰਸ ਲੀਡਰਸ਼ਿਪ ਅਤੇ ਇਸ ਦੇ ਨੇੜਲੇ ਲੋਕਾਂ ਦੀਆਂ ਅੱਖਾਂ ਵਿਚ ਉਹ ਖੜਕਨ ਲੱਗੇ। ਉਨ੍ਹਾਂ ਕਿਹਾ, ”ਮੋਦੀ-ਵੋਡੀ ਸਭ ਬਹਾਨਾ ਹੈ। ਅਸੀਂ ਉਨ੍ਹਾਂ ਦੀਆਂ ਅੱਖਾਂ ਵਿੱਚ ਖਟਕਦੇ ਹਾਂ ਕਿਉਂਕਿ ਅਸੀਂ ਚਿੱਠੀ ਲਿਖੀ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਉਨ੍ਹਾਂ ਨੂੰ ਚੁਣੌਤੀ ਨਹੀਂ ਦੇ ਸਕਦਾ…।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਕਾਂਗਰਸ ਨੂੰ ‘ਬਿਮਾਰ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਦੁਆ ਹੀ ਕਰ ਸਕਦਾ ਹਾਂ। ਮੇਰੀ ਦੁਆ ਨਾਲ ਕਾਂਗਰਸ ਠੀਕ ਨਹੀਂ ਹੋ ਸਕਦੀ। ਉਸਨੂੰ ਦਵਾਈ ਦੀ ਲੋੜ ਹੈ। ਜੋ ਡਾਕਟਰ ਉਸ ਲਈ ਮੌਜੂਦ ਹੈ, ਉਹ ਅਸਲ ਵਿੱਚ ਡਾਕਟਰ ਨਹੀਂ ਸਗੋਂ ਕੰਪਾਊਂਡਰ ਹੈ। ਕਾਂਗਰਸ ਪ੍ਰਧਾਨ ਦੇ ਚੋਣ ਪ੍ਰੋਗਰਾਮ ਬਾਰੇ ਪੁੱਛੇ ਜਾਣ ‘ਤੇ ਆਜ਼ਾਦ ਨੇ ਕਿਹਾ, ‘ਜਦੋਂ ਚੋਣਾਂ ਹੁੰਦੀਆਂ ਹਨ, ਉਸ ਲਈ ਮੈਂਬਰਸ਼ਿਪ ਮੁਹਿੰਮ ਹੁੰਦੀ ਹੈ। ਇਹ ਤਾਂ ਪੁਰਾਣੇ ਸਮੇਂ ਤੋਂ ਚੱਲ ਰਿਹਾ ਹੈ.. ਹੁਣ ਕੀ ਹੋ ਰਿਹਾ ਹੈ ਕਿ ਵੋਟਰ ਸੂਚੀ ਵਿੱਚੋਂ ਲੋਕਾਂ ਦੇ ਨਾਂ ਕਢਵਾ ਕੇ ਉਨ੍ਹਾਂ ਦੇ ਪੈਸੇ ਦਿੱਤੇ ਜਾਂਦੇ ਹਨ। ਇਹ ਇੱਕ ਫਰਜ਼ੀ ਮੈਂਬਰਸ਼ਿਪ ਡਰਾਈਵ ਹੈ।”
ਉਨ੍ਹਾਂ ਕਿਹਾ ਕਿ ਜੇ ਤੁਸੀਂ ਕਾਗਜ਼ ਦੀ ਇਮਾਰਤ ਬਣਾਉਂਦੇ ਹੋ, ਤਾਂ ਇਹ ਹਵਾ ਨਾਲ ਡਿੱਗ ਜਾਵੇਗੀ ਜਾਂ ਅੱਗ ਨਾਲ ਸੜ ਜਾਵੇਗੀ। ਇਸ ਤਰ੍ਹਾਂ ਦੀਆਂ ਚੋਣਾਂ ਕਰਵਾਉਣ ਦਾ ਕੀ ਫਾਇਦਾ… ਇਹ ਸਭ ਫਰਜ਼ੀ ਹੈ।