ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਮੈਗਾ ਸਪੋਰਟਸ ਈਵੈਂਡ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਸਪੋਰਟਸ ਈਵੈਂਟ ਦੀ ਸ਼ੁਰੂਆਤ ਵਿਚ ਖਿਡਾਰੀਆਂ ਨਾਲ ਖੁਦ ਵਾਲੀਬਾਲ ਖੇਡਿਆ ਜਿਸ ਵਿਚ ਮੁੱਖ ਮੰਤਰੀ ਟਰੈਕ ਸੂਟ ਤੇ ਕੈਪ ਪਹਿਨੇ ਹੋਏ ਦਿਖਾਈ ਦੇ ਰਹੇ ਹਨ।
ਇਸ ਤੋਂ ਇਲਾਵਾ ਸਿੱਖ ਧਰਮ ਦੀ ਵਿਰਾਸਤ ਗਤਕਾ ਦੇ ਜੌਹਰ ਦਿਖਾਏ ਗਏ। ਖਿਡਾਰੀਆਂ ਨੇ ਰੱਸਾ ਕੱਸੀ ਖੇਡੀ ਤੇ ਆਖਿਰ ਵਿਚ ਮੁੱਖ ਮੰਤਰੀ ਦੇ ਨਾਲ ਖਿਡਾਰੀਆਂ ਨੇ ਵਾਲੀਬਾਲ ਦਾ ਗੇਮ ਵੀ ਖੇਡਿਆ।
ਦੱਸ ਦੇਈਏ ਕਿ ਓਲੰਪਿਕ ਤੇ ਰਾਸ਼ਟਰ ਮੰਡਲ ਖੇਡਾਂ ਵਿਚ ਤਗਮਾ ਜਿੱਤਣ ਵਾਲੇ 13 ਐਥਲੀਟਾਂ ਦੀ ਚੋਣ ਕੀਤੀ ਹੈ। ਇਹ ਖੇਡ 21 ਅਕਤੂਬਰ ਤੱਕ ਜਾਰੀ ਰਹਿਣਗੇ। ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਮਸ਼ਹੂਰ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸ ਮੌਕੇ ‘ਤੇ ਸੀਐੱਮ ਮਾਨ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਉਦੇਸ਼ ਇਹੀ ਹੈ ਕਿ ਬੱਚਿਆਂ ਵਿਚ ਸਰੀਰਕ ਵਿਕਾਸ ਹੋਵੇਗਾ। ਖਿਡਾਰੀਆਂ ਨੂੰ ਨਵੇਂ-ਨਵੇਂ ਮੌਕੇ ਮਿਲਣਗੇ।