ਰਾਂਚੀ ਵਿਚ 29 ਸਾਲ ਦੀ ਇਕ ਆਦਿਵਾਸੀ ਦਿਵਿਆਂਗ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ 8 ਸਾਲ ਤੋਂ ਇਕ ਰਿਟਾਇਰਡ ਆਈਏਐੱਸ ਆਫਿਸਰ ਮਹੇਸ਼ਵਰ ਪਾਤਰਾ ਦੀ ਪਤਨੀ ਤੇ ਭਾਜਪਾ ਨੇਤਾ ਸੀਮਾ ਪਾਤਰਾ ਨੇ ਘਰ ਵਿਚ ਕੈਦ ਕਰਕੇ ਰੱਖਿਆ ਸੀ। ਪੀੜਤ ਦਾ ਨਾਂ ਸੁਨੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਭਰ ਪੇਟ ਖਾਣਾ ਨਹੀਂ ਦਿੱਤਾ ਜਾਂਦਾ ਸੀ। ਰਾਡ ਨਾਲ ਕੁੱਟਿਆ ਜਾਂਦਾ ਸੀ ਤੇ ਗਰਮ ਤਵੇ ਨਾਲ ਜਲਾਇਆ ਜਾਂਦਾ ਸੀ। ਫਿਲਹਾਲ ਉਸ ਨੂੰ ਕੈਦ ਤੋਂ ਛੁਡਾ ਕੇ ਰਾਂਚੀ ਰਿਮਸ ਵਿਚ ਭਰਤੀ ਕਰਾਇਆ ਗਿਆ ਹੈ।
ਸੁਨੀਤਾ ਨੇ ਦੱਸਿਆ ਕਿ ਮਾਲਕ ਇੰਨੀ ਬੇਰਹਿਮ ਸੀ ਕਿ ਰਾਡ ਨਾਲ ਮਾਰ ਕੇ ਉਸ ਦੇ ਦੰਦ ਤੋੜ ਦਿੱਤੇ। ਚੱਲਣ ਵਿਚ ਲਾਚਾਰ ਹੋ ਗਈ। ਘਸੀਟ ਕੇ ਚੱਲਦੀ ਸੀ। ਕਦੇ ਕਮਰੇ ਤੋਂ ਬਾਹਰ ਚਲੀ ਜਾਵੇ ਤਾਂ ਸੀਮਾ ਜੀਭ ਨਾਲ ਫਰਸ਼ ਸਾਫ ਕਰਵਾਉਂਦੀ ਸੀ। ਸੁਨੀਤਾ ਨੇ ਦੱਸਿਆ ਕਿ ਉਸ ਨੇ ਸਾਲਾਂ ਤੋਂ ਸੂਰਜ ਦੀ ਰੌਸ਼ਨੀ ਨਹੀਂ ਦੇਖੀ। ਖਬਰ ਸਾਹਮਣੇ ਆਉਣ ‘ਤੇ ਸੀਮਾ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਦੰਪਤੀ ਰਾਂਚੀ ਦੇ ਵੀਆਈਪੀ ਇਲਾਕੇ ਅਸ਼ੋਕ ਨਗਰ ਵਿਚ ਰਹਿੰਦੇ ਹਨ। ਪੀੜਤ ਸੁਨੀਤਾ ਨੇ ਦੱਸਿਆ ਕਿ ਉਹ ਗੁਮਲਾ ਦੀ ਰਹਿਣ ਵਾਲੀ ਹੈ। ਸੀਮਾ ਪਾਤਰਾ ਦੇ ਦੋ ਬੱਚੇ ਹਨ। ਬੇਟੀ ਦੀ ਦਿੱਲੀ ਵਿਚ ਜੌਬ ਲੱਗੀ ਤਾਂ ਉਹ 10 ਸਾਲ ਪਹਿਲਾਂ ਘਰ ਵਿਚ ਕੰਮ ਕਰਨ ਦਿੱਲੀ ਆਈ। 6 ਸਾਲ ਪਹਿਲਾਂ ਉਹ ਰਾਂਚੀ ਵਾਪਸ ਆ ਗਈ। ਉਸ ਨੂੰ ਸ਼ੁਰੂ ਤੋਂ ਹੀ ਤੰਗ ਕੀਤਾ ਜਾ ਰਿਹਾ ਸੀ। ਉਹ ਕੰਮ ਛੱਡਣਾ ਚਾਹੁੰਦੀ ਸੀ ਪਰ 8 ਸਾਲ ਤੋਂ ਘਰ ਵਿਚ ਬੰਦੀ ਬਣਾ ਕੇ ਰੱਖਿਆ ਗਿਆ। ਘਰ ਜਾਣ ਲਈ ਕਹਿੰਦੀ ਤਾਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ ਤੇ ਬੀਮਾਰ ਹੋਣ ‘ਤੇ ਇਲਾਜ ਵੀ ਨਹੀਂ ਕਰਾਇਆ ਜਾਂਦਾ ਸੀ।
ਸੁਨੀਤਾ ਨੇ ਇਕ ਦਿਨ ਕਿਸੇ ਤਰ੍ਹਾਂ ਮੋਬਾਈਲ ‘ਤੇ ਸਰਕਾਰੀ ਮੁਲਾਜ਼ਮ ਵਿਵੇਕ ਆਨੰਦ ਬਾਸਕੇ ਨੂੰ ਮੈਸੇਜ ਭੇਜ ਕੇ ਆਪਣੇ ‘ਤੇ ਹੋ ਰਹੇ ਅਤਿਆਚਾਰ ਬਾਰੇ ਜਾਣਕਾਰੀ ਦਿੱਤੀ। ਸੂਚਨਾ ‘ਤੇ ਅਰਗੋੜਾ ਥਾਣੇ ਵਿਚ ਸ਼ਿਕਾਇਤ ਦਰਜ ਕੀਤੀ ਗਈ, ਜਿਸ ਤੋਂ ਬਾਅਦ ਰਾਂਚੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਸੁਨੀਤਾ ਨੂੰ ਰੈਸਕਿਊ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਸੀਮਾ ਪਾਤਰਾ ਖਿਲਾਫ ਐੱਸਸੀ-ਐੱਸਟੀ ਦੀਆਂ ਵੱਖ-ਵੱਖ ਧਾਰਾਵਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਆਈਪੀਸੀ ਦੀਆਂ ਧਾਰਾਵਾਂ ਵਿਚ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਪੀੜਤ ਦੇ ਮੈਡੀਕਲੀ ਫਿਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਬਿਆਨ ਦਰਜ ਕਰਾਇਆ ਜਾ ਸਕੇ। ਸੁਨੀਤਾ ਦੀ ਸੁਰੱਖਿਆ ਵਿਚ ਦੋ ਮਹਿਲਾ ਮੁਲਾਜ਼ਮਾਂ ਨੂੰ ਵੀ ਲਗਾਇਆ ਗਿਆ ਹੈ।