ਲੁਧਿਆਣਾ ਵਿਚ ਸੁਸਾਇਟੀ ਸਿਨੇਮਾਘਰ ਦੇ ਮਾਲਕ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਪੁਲਿਸ ਅਜੇ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ ਤੇ ਜਾਂਚ ਵਿਚ ਜੁਟ ਗਈ ਹੈ। ਸ਼ਹਿਰ ਦੇ ਸੁਸਾਇਟੀ ਸਿਨੇਮਾ ਦੇ ਮਾਲਕ ਰਹੇ ਤੇਜੇਸ਼ਵਰ ਸਿੰਘ ਮਲਹੋਤਰਾ (ਰਾਜਾ) ਨੇ ਖੁਦ ਨੂੰ ਗੋਲੀ ਮਾਰੀ ਹੈ। ਘਟਨਾ ਪੰਚਸ਼ੀਲ ਵਿਹਾਰ ਦੀ ਹੈ।
ਰਾਜਾ ਪਿਛਲੇ ਕੁਝ ਸਮੇਂ ਤੋਂ ਬੀਮਾਰ ਵੀ ਚੱਲ ਰਹੇ ਸਨ। ਰਾਜਾ ਨੂੰ ਲੀਵਰ ਦੀ ਸਮੱਸਿਆ ਸੀ। ਸਿਹਤ ਠੀਕ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਰਹਿੰਦੇ ਸੀ। ਰਾਜਾ ਦੀ ਪਿਸਤੌਲ ਉਨ੍ਹਾਂ ਦੀ ਮਾਤਾ ਕੋਲ ਹੁੰਦੀ ਸੀ। ਦੋ ਦਿਨ ਪਹਿਲਾਂ ਹੀ ਰਾਜਾ ਨੇ ਪਿਸਤੌਲ ਆਪਣੀ ਮਾਂ ਕੋਲੋਂ ਲਈ ਸੀ।
ਕੱਲ ਰਾਤ ਉਨ੍ਹਾਂ ਦੀ ਆਪਣੇ ਬੇਟੇ ਨਾਲ ਮੋਬਾਈਲ ‘ਤੇ ਗੱਲਬਾਤ ਹੋਈ ਤੇ ਇਸ ਦੇ ਕੁਝ ਹੀ ਦੇਰ ਬਾਅਦ ਰਾਜਾ ਬਾਥਰੂਮ ਵਿਚ ਗਏ ਤੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਰਾਜਾ ਦੇ ਪੁੱਤ ਮੁੰਬਈ ਵਿਚ ਪੜ੍ਹ ਰਿਹਾ ਹੈ ਤੇ ਉਨ੍ਹਾਂ ਦੀਆਂ ਦੋ ਧੀਆਂ ਹਨ।
ਤੇਜੇਸ਼ਵਰ ਸਿੰਘ ਰਾਜਾ ਵੀਰਵਾਰ ਨੂੰ ਸਤਲੁਜ ਕਲੱਬ ਵਿਚ ਵੀ ਆਏ ਸੀ। ਇਥੇ ਦੋਸਤਾਂ ਨਾਲ ਗੱਲਬਾਤ ਵੀ ਕੀਤੀ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਡਿਪ੍ਰੈਸ਼ਨ ਵਿਚ ਸੀ। ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ ਹੈ ਕਿ ਡਿਪ੍ਰੈਸ਼ਰ ਦੀ ਕੀ ਵਜ੍ਹਾ ਸੀ। ਲੁਧਿਆਣਾ ਵਿਚ ਸੁਸਾਇਟੀ ਸਿਨੇਮਾ ਵੇਚੇ ਜਾਣ ਦੇ ਬਾਅਦ ਉਨ੍ਹਾਂ ਦੀ ਪ੍ਰਾਪਰਟੀ ਕਾਰੋਬਾਰ ਵਿਚ ਵੱਡੀ ਇਨਵੈਸਟਮੈਂਟ ਦੱਸੀ ਜਾਂਦੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਦਾ ਪ੍ਰਤਾਪ ਚੌਕ ‘ਤੇ ਮਸ਼ੀਨਾਂ ਦਾ ਵੱਡਾ ਸ਼ੋਅਰੂਮ ਵੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਮੌਤ ਦੇ ਬਾਅਦ ਸੋਸ਼ਲ ਮੀਡੀਆ ਅਤੇ ਵ੍ਹਟਸਐਪ ਗਰੁੱਪਾਂ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਾਸ਼ੀਪੁਰ ਵਿਚ ਵੀ ਰਾਜਾ ਦੀ ਕਾਫੀ ਪਰਿਵਾਰਕ ਜਾਇਦਾਦ ਹੈ। ਮਾਮਲੇ ਦੀ ਜਾਂਚ ਥਾਣਾ ਸਰਾਭਾ ਨਗਰ ਪੁਲਿਸ ਕਰ ਰਹੀ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭਿਜਵਾਈ ਗਈ ਹੈ।