ਮੁਹੰਮਦ ਰਫ਼ੀਕ ਨਾਂ ਦਾ ਘੁਸਪੈਠੀਏ ਪਾਕਿਸਤਾਨ ਤੋਂ ਹਿੰਦੋਸਤਾਨ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੇ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਰੁਕਣ ਲਈ ਕਿਹਾ ਲੇਕਿਨ ਉਕਤ ਪਾਕਿਸਤਾਨੀ ਨਹੀਂ ਰੁਕਿਆ ਤਾਂ ਬੀਐਸਐਫ ਦੇ ਜਵਾਨਾਂ ਨੇ ਉਸ ਦੇ ਤਿੰਨ ਰਾਊਂਡ ਫਾਇਰ ਕੀਤੇ ਜਿਸ ਦੇ ਵਿਚ ਇਕ ਗੋਲੀ ਉਸ ਦੀ ਬਾਂਹ ਵਿੱਚ ਲੱਗੀ ਅਤੇ ਜ਼ਖ਼ਮੀ ਹਾਲਤ ਵਿੱਚ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਕਾਬੂ ਕੀਤਾ ਜਿਸ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ ਦੋ ਪਾਕਿਸਤਾਨੀ ਸਿੰਮ, 520 ਪਾਕਿਸਤਾਨੀ ਕਰੰਸੀ ਅਤੇ ਇਕ ਪਰਚੀ ਬਰਾਮਦ ਹੋਈ ਹੈ।
ਬੀਐਸਐਫ ਅਧਿਕਾਰੀਆਂ ਨੇ ਪੁੱਛਗਿੱਛ ਤੋਂ ਬਾਅਦ ਉਕਤ ਪਾਕਿਸਤਾਨੀ ਨੂੰ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਹਵਾਲੇ ਕੀਤਾ ਜਿਥੇ ਪੁਲਸ ਨੇ ਮੁਕੱਦਮਾ ਨੰਬਰ ਇੱਕ ਸੌ ਬੱਤੀ ਇੰਡੀਅਨ ਪਾਸਪੋਰਟ ਐਕਟ ਉਨੀ ਸੌ ਵੀਹ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਲਾਲਾਬਾਦ ਪੁਲਿਸ ਵੱਲੋ ਘੁਸਪੈਠੀਏ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਫੜੇ ਗਏ ਪਾਕਿਸਤਾਨੀ ਘੁਸਪੈਠੀਏ ਦੀ ਪਛਾਣ ਮੁਹੰਮਦ ਰਫੀਕ ਪੁੱਤਰ ਮੁਹੰਮਦ ਹਾਨਿਫ ਵਾਸੀ ਨੰਬਰ 95-ਡੀ ਤਹਿਸੀਲ ਨੂਰਪੁਰ ਜ਼ਿਲ੍ਹਾ ਪਾਕਿਪਟਨ ਪਾਕਿਸਤਾਨ ਵਜੋਂ ਹੋਈ ਹੈ। ਉਸ ਤੋਂ 520 ਰੁਪਏ ਪਾਕਿਸਤਾਨੀ ਕਰੰਸੀ, ਦੋ ਪਾਕਿਸਤਾਨੀ ਸਿਮ ਕਾਰਡ ਤੇ ਇਕ ਪਰਚੀ ਬਰਾਮਦ ਹੋਈ ਹੈ। ਪੁਲਿਸ ਨੇ ਦੋਸ਼ੀ ‘ਤੇ ਧਾਰਾ 3/34 ਇੰਡੀਅਨ ਪਾਸਪੋਰਟ ਐਕਟ 1920, 14 ਕਾਰਨਰ ਐਕਟ 1946 ਅਧੀਨ ਪਰਚਾ ਦਰਜ ਕਰ ਲਿਆ ਹੈ।