ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਵਿਚ ਦਾਖਲ ਅੱਤਵਾਦੀ ਫਰਾਰ ਹੋ ਗਿਆ ਹੈ। ਅੱਤਵਾਦੀ ਦੀ ਪਛਾਣ ਜੋਬਨ ਮਸੀਹ ਵਜੋਂ ਹੋਈ ਹੈ। ਉਸ ‘ਤੇ 154/21 ਤਹਿਤ ਮਾਮਲਾ ਦਰਜ ਸੀ।
ਘਟਨਾ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਪਰ ਦੋਸ਼ੀ ਦਾ ਕਿਤੇ ਵੀ ਪਤਾ ਨਹੀਂ ਲੱਗਾ। ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਗੁਰਦਾਸਪੁਰ ਤਿੱਬੜੀ ਛਾਉਣੀ ਦੇ ਰਹਿਣ ਵਾਲੇ ਅਸ਼ੀਸ਼ ਮਸੀਹ ਖਿਲਾਫ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

ਦੱਸ ਦੇਈਏ ਕਿ ਜੋਬਨ ਮਸੀਹ ਨੂੰ 29 ਅਗਸਤ ਦੀ ਸ਼ਾਮ ਦਿਮਾਗੀ ਹਾਲਤ ਵਿਗੜਨ ਕਾਰਨ ਡਾਕਟਰ ਵਿਦਿਆਸਾਗਰ ਮੈਂਟਲ ਹੈਲਥ ਕੇਅਰ ‘ਚ ਦਾਖਲ ਕਰਵਾਇਆ ਗਿਆ ਸੀ।ਉਹ ਆਪਣੇ ਵਾਰਡ ‘ਚੋਂ ਫਰਾਰ ਹੋ ਗਿਆ ਸੀ।ਪੁਲਿਸ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮ ਦਾ ਜਲਦ ਪਤਾ ਲਗਾਇਆ ਜਾ ਸਕੇ।






















