ਅੰਮ੍ਰਿਤਸਰ ਦੇ ਮਨੋਰੋਗ ਹਸਪਤਾਲ ਤੋਂ ਫਰਾਰ ਹੋਏ ਅੱਤਵਾਦੀ ਦਾ ਪੰਜਾਬ ਪੁਲਿਸ ਅਜੇ ਤੱਕ ਕੋਈ ਸੁਰਾਗ ਨਹੀਂ ਲੱਭ ਸਕੀ ਹੈ। ਪੁਲਿਸ ਨੇ ਹੁਣ ਫਰਾਰ ਅੱਤਵਾਦੀ ਗੁਰਦਾਸਪੁਰ ਦੇ ਕਸਬਾ ਤਿੱਬੜ ਅਧੀਨ ਆਉਂਦੇ ਪਿੰਡ ਗੋਤਪੋਕਰ ਦੇ ਰਹਿਣ ਵਾਲੇ ਆਸ਼ੀਸ਼ ਮਸੀਹ ਪੁੱਤਰ ਜੋਬਨ ਮਸੀਹ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਦੋਸ਼ੀ ਦੀ ਸੂਚਨਾ ਮਿਲੇ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿਓ।
ਆਸ਼ੀਸ਼ ਮਸੀਹ ਜਿਸ ਗੈਂਗ ਦਾ ਹਿੱਸਾ ਹੈ, ਉਸ ਨੂੰ ਪਾਕਿਸਤਾਨ ਵਿਚ ਬੈਠਾ ਅੱਤਵਾਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਲਖਬੀਰ ਸਿੰਘ ਰੋਡੇ ਸਪੋਰਟ ਕਰ ਰਿਹਾ ਸੀ। ਲਖਬੀਰ ਰੋਡੇ ਨੇ ਪੰਜਾਬ ਵਿਚ 4 ਵਾਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਲਈ ਇਸੇ ਗੈਂਗ ਦਾ ਸਹਾਰਾ ਲਿਆ ਪਰ ਪੰਜਾਬ ਪੁਲਿਸ ਨੇ ਤਿੰਨੋਂ ਹੀ ਵਾਰ ਉਸ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਜਦੋਂ ਕਿ ਪਠਾਨਕੋਟ ਕੈਂਟ ਏਰੀਆ ਦੇ ਬਾਹਰ ਬੰਬ ਸੁੱਟਣ ਵਿਚ ਦੋਸ਼ੀ ਸਫਲ ਰਹੇ ਸਨ।
2 ਦਸੰਬਰ 2021 ਨੂੰ ਕਲਾਨੌਰ ਰੋਡ ਤੋਂ ਇਕ ਆਰਡੀਐਕਸ ਯੁਕਤ ਟਿਫਿਨ ਬੰਬ ਤੇ 4 ਹੈਂਡ ਗ੍ਰੇਨੇਡ ਮਿਲੇ ਸਨ ਜਿਸ ਨੂੰ ਪਾਕਿਸਤਾਨ ਵਿਚ ਬੈਠੇ ਰੋਡੇ ਨੇ ਹੀ ਭਿਜਵਾਇਆ ਸੀ। ਇਸ ਬੰਬ ਨੂੰ ਬਾਰਡਰ ਤੋਂ ਲਿਆਉਣ, ਉਸ ਨੂੰ ਲੁਕਾਉਣ ਤੇ ਅੱਗੇ ਸਪਲਾਈ ਕਰਨ ਲਈ ਆਸ਼ੀਸ਼ ਤੇ ਉਸ ਦੇ ਸਹਿਯੋਗੀ ਸਾਥੀਆਂ ਨੇ ਸਾਥ ਦਿੱਤਾ ਸੀ। ਇਸ ਤੋਂ ਬਾਅਦ 20 ਜਨਵਰੀ ਨੂੰ ਦੀਨਾਨਗਰ ਤੋਂ ਪੁਲਿਸ ਨੂੰ ਪਿਸਤੌਲਾਂ ਤੇ ਗੋਲੀਆਂ ਮਿਲੀਆਂ ਸਨ। ਇਸ ਮਾਮਲੇ ਵਿਚ ਆਸ਼ੀਸ਼ ਦਾ ਨਾਂ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਅੰਤਰਰਾਜੀ ਮਾਡਿਊਲ ਦਾ ਕੀਤਾ ਪਰਦਾਫਾਸ਼, MP ਦੇ ਹਥਿਆਰ ਸਪਲਾਇਰ ਨੂੰ ਕੀਤਾ ਗ੍ਰਿਫਤਾਰ
ਜਨਵਰੀ 2022 ਵਿਚ ਐੱਸਬੀਐੱਸ ਨਗਰ ਪੁਲਿਸ ਨੇ ਆਸ਼ੀਸ਼ ਦੇ ਸਹਿਯੋਗੀਆਂ ਨੂੰ ਪਿਸਤੌਲ ਤੇ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਸੀ। ਪੁੱਛਗਿਛ ਵਿਚ ਦੋਸ਼ੀਆਂ ਨੇ ਟਿਫਿਨ ਬੰਬ ਬਰਾਮਦ ਕਰਵਾਏ। ਦੋਸ਼ੀਆਂ ਨੇ ਆਸ਼ੀਸ਼ ਦਾ ਨਾਂ ਵੀ ਦੱਸਿਆ। ਦੋਸ਼ੀ ਅੱਤਵਾਦੀ ਰੋਡੇ ਵੱਲੋਂ ਭੇਜੇ ਬੰਬ ਤੇ ਹਥਿਆਰਾਂ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ।
ਪੰਜਾਬ ਪੁਲਿਸ ਨੇ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੇ ਐੱਸਐੱਚਓ ਦਾ ਮੋਬਾਈਲ ਨੰਬਰ 9781130215 ਤੇ ਸਬ-ਇੰਸਪੈਕਟਰ ਵਿਲਸਨ ਕੁਮਾਰ ਦਾ ਮੋਬਾਈਲ ਨੰਬਰ 6283017052 ਦਾ ਨੰਬਰ ਜਾਰੀ ਕੀਤਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਸ਼ੀਸ਼ ਮਸੀਹ ਜੇਕਰ ਕਿਸੇ ਨੂੰ ਦਿਖੇ ਤਾਂ ਉਕਤ ਦੋਵੇਂ ਨੰਬਰਾਂ ‘ਚੋਂ ਕਿਸੇ ‘ਤੇ ਵੀ ਕਾਲ ਕਰਕੇ ਜਾਣਕਾਰੀ ਦੇ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: