ਬਹਿਰਾਇਚ ਵਿੱਚ ਐਤਵਾਰ ਨੂੰ ਇੱਕ ਖੌਫਨਾਕ ਘਟਨਾ ਸਾਹਮਣੇ ਆਈ, ਜਿਥੇ ਮਗਰਮੱਛ ਨੇ ਇਕ ਔਰਤ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਔਰਤ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਗਰਮੱਛ ਨੇ ਔਰਤ ਦਾ ਪੈਰ ਖਾ ਲਿਆ ਹੈ।
ਪਿੰਡ ਰਾਮਵ੍ਰਿਕਸ਼ ਦੇ ਰਹਿਣ ਵਾਲੇ ਦੀਪਕ ਸਿੰਘ ਦੀ 48 ਸਾਲਾਂ ਪਤਨੀ ਸੀਮਾ ਸਿੰਘ ਗੇਰੁਆ ਦਰਿਆ ਦੇ ਕੰਢੇ ਬੱਕਰੀਆਂ ਚਰਾਉਣ ਲਈ ਘੱਗਰਾ ਬੈਰਾਜ ‘ਤੇ ਗਈ ਸੀ। ਇਸ ਦੌਰਾਨ ਉਹ ਬੱਕਰੀਆਂ ਨੂੰ ਪਾਣੀ ਪਿਲਾਉਣ ਲਈ ਨਦੀ ਤੋਂ ਪਾਣੀ ਲੈਣ ਗਈ। ਨਦੀ ‘ਚੋਂ ਪਾਣੀ ਭਰਦੇ ਸਮੇਂ ਮਗਰਮੱਛ ਨੇ ਉਸ ਨੂੰ ਫੜ ਲਿਆ ਅਤੇ ਖਿੱਚ ਕੇ ਪਾਣੀ ‘ਚ ਲੈ ਗਿਆ।
ਇਸ ਦੌਰਾਨ ਔਰਤ ਨੇ ਆਪਣੇ ਆਪ ਨੂੰ ਬਚਾਉਣ ਲਈ ਮਗਰਮੱਛ ਨਾਲ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਚੀਕਣਾ ਸ਼ੁਰੂ ਕਰ ਦਿੱਤਾ। ਉਸ ਨੇ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਦੌੜ ਪਏ। ਜਦੋਂ ਤੱਕ ਉਹ ਔਰਤ ਨੂੰ ਮਗਰਮੱਛ ਦੇ ਚੁੰਗਲ ਤੋਂ ਛੁਡਾ ਸਕਦੇ, ਮਗਰਮੱਛ ਔਰਤ ਦੀ ਇੱਕ ਲੱਤ ਪੂਰੀ ਤਰ੍ਹਾਂ ਖਾ ਚੁੱਕਾ ਸੀ।
ਪਿੰਡ ਵਾਲਿਾਂ ਨੇ ਔਰਤ ਨੂੰ ਮਗਰਮੱਛ ਤੋਂ ਛੁਡਾ ਤਾਂ ਲਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮਗਰਮੱਛ ਦੀ ਆਉਣ ਨਾਲ ਆਲੇ-ਦੁਆਲੇ ਅਤੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਨਾਲ ਹੀ ਔਰਤ ਦੀ ਮੌਤ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : ਆਪਣੇ ਮੁੰਡੇ ਦੇ ਕਲਾਸੇਟ ਨੂੰ ਔਰਤ ਨੇ ਜੂਸ ‘ਚ ਮਿਲਾ ਕੇ ਦਿੱਤਾ ਜ਼ਹਿਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਸੂਚਨਾ ਮਿਲਣ ‘ਤੇ ਜੰਗਲਾਤ ਵਿਭਾਗ ਅਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਡਵੀਜ਼ਨਲ ਫੋਰੈਸਟ ਅਫਸਰ ਕਟਾਰਨਿਆ ਵਾਈਲਡ ਲਾਈਫ ਵਿਹਾਰ ਅਕਾਸ਼ਦੀਪ ਬੈਧਵਾਨ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲੀ ਹੈ। ਮਗਰਮੱਛ ਦੇ ਹਮਲੇ ‘ਚ ਔਰਤ ਦੀ ਮੌਤ ਦੇ ਮਾਮਲੇ ‘ਚ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: