ਸ਼੍ਰੀ ਕੌਸਤੁਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਵਰਿੰਦਰਪਾਲ ਸਿੰਘ ਬਰਾੜ ਪੀ. ਪੀ. ਐੱਸ. ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ, ਸ਼੍ਰੀ ਹਰਪਾਲ ਸਿੰਘ ਪੀ. ਪੀ. ਐ4ਸ. ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਤੇ ਗੁਰਪ੍ਰੀਤ ਸਿੰਘ ਪੀ. ਪੀ. ਐੱਸ. ਏ. ਸੀ. ਪੀ. ਇਨਵੈਸਟੀਗੇਸ਼ਨ-2 ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ‘ਤੇ ਦੋਸ਼ੀ ਕੁਲਦੀਪ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਮਕਾਨ ਨੰਬਰ 35, ਗਲੀ ਨੰਬਰ 03, ਮੁਹੱਲਾ ਗੋਪਾਲ ਨਗਰ ਟਿੱਬਾ ਰੋਡ, ਥਾਣਾ ਟਿੱਬਾ ਲੁਧਿਆਣਾ ਨੂੰ ਗੋਪਾਲ ਨਗਰ ਚੌਕ, ਲੁਧਿਆਣਾ ਤੋਂ 620 ਗੋਲੀਆਂ ਤੇ ਕੈਪਸੂਲ ਮਾਰਕਾ Alprasafe ਤੇ Tramadol ਸਣੇ ਦੋਸ਼ੀ ਕਾਬੂ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 171 ਮਿਤੀ 4.9.2022 ਅ/ਧ 22/61/83 ਤਹਿਤ ਦਰਜ ਕੀਤਾ ਹੈ।
ਪੁੱਛਗਿਛ ਵਿਚ ਦੋਸ਼ੀ ਪਾਸੋਂ 500 ਗੋਲੀਆਂ ਹੋਰ ਮਾਰਕਾ ਟਰਾਮਾਡੋਲ ਬਰਾਮਦ ਕੀਤੀਆਂ ਗਈਆਂ ਜੋ ਕੁੱਲ 1120 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਸੀ. ਆਈ. ਏ.-2 ਲੁਧਿਆਣਾ ਦੀ ਦੂਜੀ ਪੁਲਿਸ ਪਾਰਟੀ ਨੇ ਚੁਰੱਸਤਾ ਕੱਟ ਕੜਿਆਣਾ ਖੁਰਦ ਲੁਧਿਆਣਾ ਤੋਂ ਭਾਗ ਸਿੰਘ ਪੁੱਤਰ ਸ਼ਰਮ ਸਿੰਘ ਵਾਸੀ ਪਿੰਡ ਮਾਛੀਆਂ ਕਲਾਂ ਥਾਣਾ ਮੇਹਰਬਾਨ ਲੁਧਿਆਣਾ ਨੂੰ 1360 ਨਸ਼ੀਲੀਆਂ ਗੋਲੀਆਂ ਮਾਰਕਾ Alprasafe ਦੇ ਕਾਬੂ ਕਰਕੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 115, ਮਿਤੀ 5.9.2022 ਥਾਣਾ ਮੇਹਰਬਾਨ ਲੁਧਿਆਣਾ ਵਿਚ ਕੇਸ ਰਜਿਸਟਰ ਕੀਤਾ। ਪੁਲਿਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾਵੇਗੀ ਜਿਸ ਤੋਂ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: