ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਅਹਿਮਦਾਬਾਦ ਪਹੁੰਚੇ। ਇਥੇ ਰਾਹੁਲ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ‘ਤੇ ਕਿਸਾਨਾਂ ਦਾ 3 ਲੱਖ ਰੁਪਏ ਤੱਕ ਦਾ ਕਰਜ਼ ਮਾਫ ਕਰਨ ਦਾ ਵਾਅਦਾ ਕੀਤਾ। ਨਾਲ ਹੀ 300 ਯੂਨਿਟ ਫ੍ਰੀ ਬਿਜਲੀ ਤੇ ਗੈਸ ਸਿਲੰਡਰ 500 ਰੁਪਏ ਵਿਚ ਦੇਣ ਦਾ ਐਲਾਨ ਵੀ ਕੀਤਾ। ਰਾਹੁਲ ਨੇ 10 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਹੀ।
ਰਾਹੁਲ ਨੇ ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਕੋਰੋਨਾ ਨਾਲ 3 ਲੱਖ ਤੋਂ ਵਧ ਲੋਕਾਂ ਦੀ ਮੌਤ ਹੋ ਗਈ ਹੈ ਪਰ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੀ ਪੰਜਾਬ ‘ਚ 25,000 ਕੱਚੇ ਮੁਲਾਜ਼ਮ ਹੋਣਗੇ ਰੈਗੂਲਰ, ਕੈਬਨਿਟ ਨੇ ਸਬ-ਕਮੇਟੀ ਦੀ ਰਿਪੋਰਟ ਨੂੰ ਦਿੱਤੀ ਮਨਜ਼ੂਰੀਕੋਈ ਮਦਦ ਨਹੀਂ ਕੀਤੀ। ਸਾਡੀ ਸਰਕਾਰ ਬਣੀ ਤਾਂ ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣਗੇ।
ਇਹ ਵੀ ਪੜ੍ਹੋ : ਪੰਜਾਬ ‘ਚ 25,000 ਕੱਚੇ ਮੁਲਾਜ਼ਮ ਹੋਣਗੇ ਰੈਗੂਲਰ, ਕੈਬਨਿਟ ਨੇ ਸਬ-ਕਮੇਟੀ ਦੀ ਰਿਪੋਰਟ ਨੂੰ ਦਿੱਤੀ ਮਨਜ਼ੂਰੀ
ਰਾਹੁਲ ਨੇ ਕਿਹਾ ਕਿ ਸਾਡੀ ਲੜਾਈ ਪਾਰਟੀ ਨਾਲ ਨਹੀਂ ਸਗੋਂ ਇਕ ਵਿਚਾਰਧਾਰਾ ਨਾਲ ਹੈ। ਸਰਦਾਰ ਪਟੇਲ ਨੇ ਕਿਸਾਨਾਂ ਖਿਲਾਫ ਇਕ ਵੀ ਸ਼ਬਦ ਨਹੀਂ ਕਿਹਾ। ਭਾਜਪਾ ਇਕ ਪਾਸੇ ਉਨ੍ਹਾਂ ਦੀ ਸਭ ਤੋਂ ਵੱਡੀ ਮੂਰਤੀ ਤਾਂ ਬਣਾਉਂਦੀ ਹੈ ਪਰ ਉਸ ਦੇ ਵਿਚਾਰਾਂ ਖਿਲਾਫ ਕੰਮ ਕਰਦੀ ਹੈ। ਜੇਕਰ ਸਰਦਾਰ ਪਟੇਲ ਹੁੰਦੇ ਤਾਂ ਪਹਿਲਾਂ ਕਿਸ ਦਾ ਕਰਜ਼ ਮਾਫ ਕਰਦੇ, ਕਿਸਾਨਾਂ ਦਾ ਜਾਂ ਉਦਯੋਗਪਤੀਆਂ ਦਾ। ਜਿਹੜੇ ਕਿਸਾਨਾਂ ਲਈ ਸਰਦਾਰ ਜਿਊਂਦੇ ਸਨ, ਭਾਜਪਾ ਉਨ੍ਹਾਂ ਕਿਸਾਨਾਂ ਲਈ ਤਿੰਨ ਕਾਨੂੰਨ ਲੈ ਆਈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਗੁਜਰਾਤ ਅਜਿਹਾ ਸੂਬਾ ਹੈ ਜਿਥੇ ਅੰਦੋਲਨ ਲਈ ਪਰਮਿਸ਼ਨ ਲੈਣੀ ਪੈਂਦੀ ਹੈ ਜਿਸ ਖਿਲਾਫ ਅੰਦੋਲਨ ਕਰਨਾ ਹੈ, ਉਸ ਤੋਂ ਪਰਮਿਸ਼ਨ ਲੈਣੀ ਪਵੇਗੀ। ਹਿੰਦੋਸਤਾਨ ਵਿਚ ਕਿਸੇ ਨੂੰ ਬਿਜ਼ਨੈੱਸ ਸਮਝਣਾ ਹੋਵੇ ਤਾਂ ਉਹ ਗੁਜਰਾਤ ਜਾਵੇ ਪਰ ਗੁਜਰਾਤ ਸਰਕਾਰ ਛੋਟੇ ਕਾਰੋਬਾਰੀਆਂ ਦੀ ਕੋਈ ਮਦਦ ਨਹੀਂ ਕਰਦੀ। ਛੋਟੇ ਵਪਾਰੀਆਂ ਨੂੰ ਨੋਟਬੰਦੀ ਤੋਂ ਕੋਈ ਫਾਇਦਾ ਨਹੀਂ ਹੋਇਆ।
15 ਸਤੰਬਰ ਤੱਕ ਉਮੀਦਵਾਰਾਂ ਦੀ ਸੂਚੀ ਐਲਾਨਣ ਦੀ ਯੋਜਨਾ ਬਣਾਈ ਗਈ ਹੈ। ਪਹਿਲੀ ਸੂਚੀ ਵਿਚ 30 ਤੋਂ 40 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।