ਓਲੰਪਿਕ ਗੋਲਡ ਮੈਡਲਸਿਟ ਨੀਰਜ ਚੋਪੜਾ ਨੇ ਡਾਇਮੰਡ ਲੀਗ ਫਾਈਨਲਸ ਦਾ ਖਿਤਾਬ ਜਿੱਤ ਲਿਆ ਹੈ। ਜਿਊਰਿਖ ਵਿਚ ਹੋਏ ਫਾਈਨਲ ਵਿਚ ਨੀਰਜ ਚੋਪੜਾ ਨੇ 88.44 ਮੀਟਰ ਦੇ ਬੈਸਟ ਥ੍ਰੋ ਦੇ ਨਾਲ ਇਹ ਖਿਤਾਬ ਜਿੱਤਿਆ। 24 ਸਾਲ ਦੇ ਨੀਰਜ ਡਾਇਮੰਡ ਲੀਗ ਫਾਈਨਲ ਜਿੱਤਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਹਨ। ਫਾਈਨਲ ਵਿਚ ਭਾਰਤੀ ਅਥਲੀਟ ਦੇ ਚੈੱਕ ਗਣਰਾਜ ਦੇ ਓਲੰਪਿਕ ਕਾਂਸਾ ਤਗਮਾ ਜੇਤੂ ਯਾਕੂਬ ਵਾਡਲੇਜ ਤੇ ਜਰਮਨੀ ਦੇ ਜੂਲੀਅਨ ਵੈਬਰ ਨੂੰ ਪਛਾੜਿਆ। ਵਾਡਲੇਚ 86.94 ਮੀਟਰ ਦੇ ਬੈਸਟ ਥ੍ਰੋ ਨਾਲ ਦੂਜੇ ਤੇ ਜਰਮਨੀ ਦੇ ਜੂਲੀਅਨ ਵੈਬਰ (83.73) ਤੀਜੇ ਨੰਬਰ ‘ਤੇ ਰਹੇ।
ਹਰਿਆਣਾ ਵਿਚ ਪਾਨੀਪਤ ਕੋਲ ਖੰਡਾਰ ਪਿੰਡ ਦੇ ਨੀਰਜ ਨੇ 27 ਅਗਸਤ ਨੂੰ ਡਾਇਮੰਡ ਲੀਗ ਦੇ ਲੁਸਾਨੇ ਲੀਗ ਦਾ ਖਿਤਾਬ ਜਿੱਤਿਆ ਸੀ। ਲੁਸਾਨੇ ਲੀਗ ਨੂੰ ਜਿੱਤ ਕੇ ਹੀ ਉਨ੍ਹਾਂ ਨੇ ਡਾਇਮੰਡ ਲੀਗ ਗ੍ਰੈਂਡ ਫਾਈਨਲ ਵਿਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 ਅਤੇ 2018 ਵਿਚ ਵੀ ਫਾਈਨਲ ਲਈ ਕੁਆਲੀਫਾਈ ਕੀਤਾ ਸੀ ਤੇ ਕ੍ਰਮਵਾਰ 7ਵੇਂ ਤੇ ਚੌਥੇ ਸਥਾਨ ‘ਤੇ ਰਹੇ ਸਨ।
ਜਿਊਰਿਖ ਵਿੱਚ ਹੋਏ ਡਾਇਮੰਡ ਲੀਗ ਫਾਈਨਲ ਵਿੱਚ ਨੀਰਜ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਦਬਾਅ ਨਾਲ ਭਰੇ ਮੈਚ ਵਿੱਚ ਨੀਰਜ ਦਾ ਪਹਿਲਾ ਥਰੋਅ ਫਾਊਲ ਸੀ। ਹਾਲਾਂਕਿ ਸੱਟ ਤੋਂ ਬਾਅਦ ਮੈਦਾਨ ‘ਤੇ ਪਰਤੇ ਨੀਰਜ ਦੂਜੀ ਕੋਸ਼ਿਸ਼ ‘ਚ ਹੀ ਆਪਣੇ ਵਿਰੋਧੀਆਂ ਤੋਂ ਕਾਫੀ ਅੱਗੇ ਨਿਕਲ ਗਏ। ਉਸਨੇ ਦੂਜੀ ਕੋਸ਼ਿਸ਼ ਵਿੱਚ 88.44 ਮੀਟਰ ਦੂਰ ਜੈਵਲਿਨ ਸੁੱਟਿਆ। ਨੀਰਜ ਨੇ ਤੀਜੀ ਕੋਸ਼ਿਸ਼ ਵਿੱਚ 88 ਮੀਟਰ, ਚੌਥੀ ਕੋਸ਼ਿਸ਼ ਵਿੱਚ 86.11 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 87 ਮੀਟਰ ਅਤੇ ਛੇਵੀਂ ਕੋਸ਼ਿਸ਼ ਵਿੱਚ 83.60 ਮੀਟਰ ਥਰੋਅ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਣੇ ਤਰਸੇਮ ਭਿੰਡਰ, ਪਿਛਲੇ ਸਾਲ ਹੀ ‘ਆਪ’ ‘ਚ ਹੋਏ ਸਨ ਸ਼ਾਮਲ
ਨੀਰਜ ਚੋਪੜਾ ਨੇ ਪਿਛਲੇ ਸਾਲ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤ ਕੇ ਸਨਸਨੀ ਮਚਾ ਦਿੱਤੀ ਸੀ। ਉਹ ਅਭਿਨਵ ਬ੍ਰਿੰਦਾ ਤੋਂ ਬਾਅਦ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਬਣਿਆ। ਇਸ ਤੋਂ ਇਲਾਵਾ ਨੀਰਜ ਐਥਲੈਟਿਕਸ ‘ਚ ਸੋਨ ਤਮਗਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਖਿਡਾਰੀ ਹੈ। ਇਸ ਸਾਲ ਨੀਰਜ ਨੇ ਤਿੰਨ ਵੱਡੇ ਕਾਰਨਾਮੇ ਕੀਤੇ। ਉਸਨੇ ਯੂਜੀਨ, ਯੂਐਸਏ ਵਿੱਚ 24 ਜੁਲਾਈ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਇਤਿਹਾਸਕ ਚਾਂਦੀ ਦਾ ਤਗਮਾ ਜਿੱਤਿਆ। ਇਸ ਦੌਰਾਨ ਨੀਰਜ ਜ਼ਖਮੀ ਹੋ ਗਿਆ ਅਤੇ ਉਸ ਨੇ ਰਾਸ਼ਟਰਮੰਡਲ ਖੇਡਾਂ 2022 ਵਿਚ ਹਿੱਸਾ ਨਹੀਂ ਲਿਆ।
ਵੀਡੀਓ ਲਈ ਕਲਿੱਕ ਕਰੋ -: