ਅੰਮ੍ਰਿਤਸਰ ਵਿਚ ਅਟਾਰੀ ਬਾਰਡਰ ਨੇੜੇ ਇਕ ਵਾਰ ਫਿਰ ਪਾਕਿਸਤਾਨ ਵੱਲੋਂ ਡ੍ਰੋਨ ਮੂਵਮੈਂਟ ਦੇਖਣ ਨੂੰ ਮਿਲੀ। ਰਾਤ ਦੇ ਸਮੇਂ ਦੋ ਵਾਰ ਡ੍ਰੋਨ ਨੇ ਭਾਰਤੀ ਸਰਹੱਦ ਪਾਰ ਕੀਤੀ ਪਰ ਦੋਵੇਂ ਹੀ ਬੀਐੱਸਐੱਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਉਸ ਨੂੰ ਖਦੇੜ ਦਿੱਤਾ। ਸਵੇਰੇ ਹੁੰਦੇ ਹੀ ਪੁਲਿਸ ਤੇ ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ‘ਤੇ ਸਰਚ ਮੁਹਿੰਮ ਚਲਾਇਆ।
ਜਾਣਕਾਰੀ ਮੁਤਾਬਕ ਬੀਤੀ ਰਾਤ ਅਟਾਰੀ ਬਾਰਡਰ ਕੋਲ ਬੀਓਪੀ ਰਾਜਾਤਾਲ ਵਿਚ ਡ੍ਰੋਨ ਮੂਵਮੈਂਟ ਦੇਖਣ ਨੂੰ ਮਿਲੀ। ਇਹ ਮੂਵਮੈਂਡ ਰਾਤ 12 ਵਜੇ ਦੇ ਨੇੜੇ ਹੋਈ ਪਰ ਬੀਐੱਸਐੱਫ ਦੇ ਅਲਰਟ ਜਵਾਨਾਂ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਮੂਵਮੈਂਟ ਰਾਤ 12 ਵਜੇ ਦੇ ਨੇੜੇ ਹੋਈ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਲਗਭਗ 10 ਰਾਊਂਟ ਫਾਇਰ ਕੀਤੇ। ਕੁਝ ਮਿੰਟਾਂ ਵਿਚ ਹੀ ਡ੍ਰੋਨ ਦੀ ਆਵਾਜ਼ ਆਉਣਾ ਬੰਦ ਹੋ ਗਈ।
ਲਗਭਗ ਅੱਧੇ ਘੰਟੇ ਬਾਅਦ ਦੁਬਾਰਾ ਤੋਂ ਬੀਓਪੀ ਰਾਜਾਤਾਲ ‘ਤੇ ਹੀ ਡ੍ਰੋਨ ਮੂਵਮੈਂਟ ਦੇਖਣ ਨੂੰ ਮਿਲੀ। ਦੁਬਾਰਾ ਬੀਐੱਸਐੱਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਵਾਰ ਵੀ 8 ਤੋਂ 10 ਰਾਊਂਡ ਫਾਇਰ ਕੀਤੇ ਗਏ। ਇਸ ਦੇ ਬਾਅਦ ਬੀਐੱਸਐੱਫ ਦੇ ਜਵਾਨਾਂ ਨੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ। ਸਵੇਰੇ ਬੀਐਸਐਫ ਨੇ ਇਸ ਦੀ ਸੂਚਨਾ ਪੰਜਾਬ ਪੁਲੀਸ ਨੂੰ ਦਿੱਤੀ। ਪੰਜਾਬ ਪੁਲਿਸ ਦੀ ਟੀਮ ਅਤੇ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਲਈ ਇਲਾਕੇ ਵਿੱਚ ਇੱਕ ਵਿਸ਼ਾਲ ਆਪ੍ਰੇਸ਼ਨ ਚਲਾਇਆ। ਕਰੀਬ ਤਿੰਨ ਘੰਟੇ ਤੱਕ ਚੱਲੇ ਇਸ ਤਲਾਸ਼ੀ ਅਭਿਆਨ ਵਿੱਚ ਦੋਵੇਂ ਬਲਾਂ ਨੂੰ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ।
ਪਿਛਲੇ ਕੁਝ ਦਿਨਾਂ ਤੋਂ ਸਰਹੱਦ ‘ਤੇ ਡਰੋਨ ਦੀ ਆਵਾਜਾਈ ਵੀ ਵਧੀ ਹੈ ਅਤੇ ਤਸਕਰੀ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਵੀਰਵਾਰ ਨੂੰ ਹੀ ਅਬੋਹਰ ਸੈਕਟਰ ‘ਚ 1.8 ਕਿ.ਗ੍ਰਾ. ਹੈਰੋਇਨ ਬਰਾਮਦ ਹੋਈ। ਜਿਸ ਨੂੰ ਟਰੈਕਟਰ ਵਿੱਚ ਛੁਪਾ ਕੇ ਲਿਆਂਦਾ ਜਾ ਰਿਹਾ ਸੀ। 6-7 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਬੋਹਰ ਸੈਕਟਰ ਵਿਚ ਹੀ 6.370 ਕਿ.ਗ੍ਰਾ. ਹੈਰੋਇਨ ਅਤੇ ਅਫੀਮ ਦਾ ਇੱਕ ਪੈਕਟ ਜ਼ਬਤ ਕੀਤਾ ਗਿਆ। 6 ਅਕਤੂਬਰ ਨੂੰ ਅੰਮ੍ਰਿਤਸਰ ਸੈਕਟਰ ਤੋਂ ਹੀ 3.630 ਕਿ.ਗ੍ਰਾ. ਹੈਰੋਇਨ ਜ਼ਬਤ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: