ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਆਸ਼ੂ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਦੱਸਿਆ ਕਿ ਹੇਠਲੀ ਅਦਾਲਤ ਦੇ ਇਸ ਫ਼ੈਸਲੇ ਨੂੰ ਹੁਣ ਉਹ ਹਾਈ ਕੋਰਟ ‘ਚ ਚੁਣੌਤੀ ਦੇਣਗੇ।
ਟੈਂਡਰ ਘਪਲੇ ਵਿਚ ਵਿਜੀਲੈਂਸ ਦੇ ਹੱਥ ਅਜੇ ਤੱਕ ਖਾਲੀ ਹੀ ਲੱਗ ਰਹੇ ਹਨ ਕਿਉਂਕਿ 7 ਦੋਸ਼ੀਆਂ ਵਿਚੋਂ ਵਿਜੀਲੈਂਸ ਸਿਰਫ ਦੋ ਲੋਕਾਂ ਨੂੰ ਹੀ ਪਕੜ ਸਕੀ ਹੈ ਜਿਨ੍ਹਾਂ ਵਿਚ ਠੇਕੇਦਾਰ ਤੇਲੂਰਾਮ ਤੇ ਭਾਰਤ ਭੂਸ਼ਣ ਆਸ਼ੂ ਸ਼ਾਮਲ ਹਨ।
ਇਹ ਵੀ ਪੜ੍ਹੋ : ਅਟਾਰੀ ਬਾਰਡਰ ‘ਤੇ ਦਿਖੀ ਡ੍ਰੋਨ ਦੀ ਹਲਚਲ, BSF ਜਵਾਨਾਂ ਨੇ 20 ਰਾਊਂਡ ਫਾਇਰ ਕਰਕੇ ਦੌੜਾਇਆ
ਬਾਕੀ ਦੇ ਦੋਸ਼ੀ ਕਿਥੇ ਲੁਕੇ ਹਨ ਜਾਂ ਕਿਸ ਰਾਜਨੇਤਾ ਦੀ ਸ਼ਰਨ ਵਿਚ ਹਨ,ਇਹ ਜਾਂਚ ਦਾ ਵਿਸ਼ਾ ਹੈ। 7 ਦੋਸ਼ੀਆਂ ਵਿਚੋਂ 5 ਜਗਰੂਪ ਸਿੰਘ, ਸੰਦੀਪ ਭਾਟੀਆ, ਰਾਕੇਸ਼ ਸਿੰਗਲਾ, ਮੀਨੂੰ ਮਲਹੋਤਰਾ ਤੇ ਇੰਦਰਜੀਤ ਇੰਦੀ 22 ਦਿਨ ਤੋਂ ਫਰਾਰ ਹਨ। ਕਿਥੇ ਲੁਕੇ ਹਨ ਅਜੇ ਤੱਕ ਵਿਜੀਲੈਂਸ ਇਹ ਪਤਾ ਨਹੀਂ ਲਗਾ ਸਕੀ ਹੈ। ਕੇਸ ਨਾਲ ਜੁੜੀਆਂ 2 ਫਾਇਲਾਂ ਗਾਇਬ ਹਨ। ਈਸੇਵਾਲ ਤੋਂ ਮਿਲੀਆਂ ਰਜਿਸਟਰੀਆਂ ਦੀ ਜਾਂਚ ਵੀ ਅਜੇ ਨਹੀਂ ਹੋਈ ਹੈ।
ਭਾਰਤ ਭੂਸ਼ਣ ਆਸ਼ੂ ਸਮੇਤ ਉਸ ਦੇ ਸਾਥੀਆਂ ‘ਤੇ 2 ਹਜ਼ਾਰ ਕਰੋੜ ਦੇ ਟਰਾਂਸਪੋਰਟ ਟੈਂਡਰ ਘੁਟਾਲੇ ਦਾ ਦੋਸ਼ ਹੈ। ਕਾਰਾਂ, ਦੋ ਪਹੀਆ ਵਾਹਨਾਂ ਦੇ ਨੰਬਰ ਦੇ ਕੇ ਟੈਂਡਰ ਜਿੱਤੇ ਗਏ ਅਤੇ ਕਰੋੜਾਂ ਦਾ ਗਬਨ ਕੀਤਾ ਗਿਆ। ਆਸ਼ੂ ‘ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: