ਕਾਂਗਰਸ ਵਿਚ ਪ੍ਰਧਾਨ ਦੇ ਚਿਹਰੇ ‘ਤੇ ਸਿਆਸੀ ਸਸਪੈਂਸ ਵਿਚ ਰਾਹੁਲ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ। ਰਾਹੁਲ ਨੇ ਕਿਹਾ ਕਿ ਉਹ ਚੋਣ ਲੜਨਗੇ ਜਾਂ ਨਹੀਂ ਇਸ ‘ਤੇ ਉਹ ਬਾਅਦ ਵਿਚ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਇਸ ‘ਤੇ ਆਪਣਾ ਫੈਸਲਾ ਕਰ ਲਿਆ ਹੈ, ਮੇਰੇ ਮਨ ਵਿਚ ਹੁਣ ਕੋਈ ਭਰਮ ਨਹੀਂ ਹੈ। ਚੋਣ ਨਾ ਲੜਿਆ ਤਾਂ ਤੁਹਾਨੂੰ ਇਸ ਦੀ ਵਜ੍ਹਾ ਦੱਸ ਦੇਵਾਂਗਾ।
ਰਾਹੁਲ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਕਾਂਗਰਸ ਪਾਰਟੀ ਕੱਢ ਰਹੀ ਹੈ ਤੇ ਮੈਂ ਪਾਰਟੀ ਦਾ ਮੈਂਬਰ ਹਾਂ। ਇਸ ਲਈ ਮੈਂ ਯਾਤਰਾ ਵਿਚ ਸ਼ਾਮਲ ਹਾਂ। ਉਨ੍ਹਾਂ ਕਿਹਾ ਕਿ ਯਾਤਰਾ ਦਾ ਮਕਸਦ ਸਾਫ ਹੈ, ਅਸੀਂ ਦੇਸ਼ ਦੇ ਲੋਕਾਂ ਨੂੰ ਜੋੜਨ ਲਈ ਨਿਕਲੇ ਹਾਂ। ਭਾਰਤ ਜੋੜੋ ਯਾਤਰਾ ਨਾਲ ਮੈਨੂੰ ਦੇਸ਼ ਤੇ ਆਪਣੇ ਬਾਰੇ ਸਮਝ ਆ ਜਾਵੇਗੀ। ਮੈਂ 2-3 ਮਹੀਨੇ ਵਿਚ ਸਮਝਦਾਰ ਹੋ ਜਾਵਾਂਗਾ।
ਰਾਹੁਲ ਗਾਂਧੀ 2017 ਵਿਚ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਸਨ ਪਰ 2019 ਵਿਚ ਲੋਕ ਸਭਾ ਚੋਣਾਂ ਹਾਰਨ ਦੇ ਬਾਅਦ ਰਾਹੁਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਾਹੁਲ ਨੇ ਕਿਹਾ ਸੀ ਕਿ ਕਾਂਗਰਸ ਵਿਚ ਜ਼ਿੰਮੇਵਾਰੀ ਲੈਣੀ ਹੋਵੇਗੀ, ਇਸ ਲਈ ਮੈਂ ਅਹੁਦਾ ਛੱਡ ਰਿਹਾ ਹਾਂ ਤੇ ਕਿਸੇ ਹੋਰ ਨੂੰ ਪ੍ਰਧਾਨ ਬਣਾਇਆ ਜਾਵੇ। 2019 ਵਿਚ ਜਦੋਂ ਰਾਹੁਲ ਨੇ ਕੁਰਸੀ ਛੱਡੀ ਤਾਂ ਪਾਰਟੀ ਵਿਚ ਕਿਸੇ ਨਾਂ ‘ਤੇ ਸਹਿਮਤੀ ਨਾ ਬਣਨ ਤੋਂ ਬਾਅਦ ਸੋਨੀਆ ਨੂੰ ਕਮਾਨ ਸੌਂਪੀ ਗਈ।
ਕਾਂਗਰਸ ਪ੍ਰਧਾਨ ਦੀ ਦੌੜ ਵਿਚ ਸਭ ਤੋਂ ਅੱਗੇ ਰਾਹੁਲ ਗਾਂਧੀ ਦਾ ਨਾਂ ਹੈ। ਹਾਲਾਂਕਿ ਰਾਹੁਲ ਕਈ ਵਾਰ ਪ੍ਰਧਾਨ ਬਣਨ ਤੋਂ ਇਨਕਾਰ ਕਰ ਚੁੱਕੇ ਹਨ। ਰਾਹੁਲ ਪਾਰਟੀ ਪ੍ਰਧਾਨ ਦੇ ਇਲਾਵਾ ਕਾਂਗਰਸ ਸੰਗਠਨ ਵਿਚ ਸਕੱਤਰ ਤੇ ਉਪ ਪ੍ਰਧਾਨ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦਾ ਹੋਇਆ ਦੇਹਾਂਤ
ਗਾਂਧੀ ਪਰਿਵਾਰ ਤੋਂ ਕਿਸੇ ਦੇ ਪ੍ਰਧਾਨ ਨਾ ਬਣਨ ਦੀ ਸਥਿਤੀ ਵਿਚ ਅਸ਼ੋਕ ਗਹਿਲੋਤ ਨੂੰ ਕਾਂਗਰਸ ਦੀ ਕਮਾਨ ਮਿਲ ਸਕਦੀ ਹੈ। ਗਹਿਲੋਤ ਰਾਜਸਥਾਨ ਦੇ ਮੁੱਖ ਮੰਤਰੀ ਹਨ ਤੇ ਪਾਰਟੀ ਦੇ ਸੀਨੀਅਰ ਨੇਤਾ ਹਨ। ਕਾਂਗਰਸ ਪ੍ਰਧਾਨ ਅਹੁਦੇ ਲਈ 17 ਅਕਤੂਬਰ ਨੂੰ ਵੋਟਿੰਗ ਹੋਵੇਗੀ ਤੇ 19 ਅਕਤੂਬਰ ਨੂੰ ਗਿਣਤੀ ਹੋਵੇਗੀ। ਚੋਣ ਸ਼ੈਡਿਊਲ ਮੁਤਾਬਕ 22 ਸਤੰਬਰ ਨੂੰ ਚੋਣ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਵੇਗਾ। 24 ਸਤੰਬਰ ਤੋਂ 30 ਤੱਕ ਨੋਮੀਨੇਸ਼ਨ ਕੀਤੇ ਜਾ ਸਕਣਗੇ। ਜੇਕਰ ਪ੍ਰਧਾਨ ਅਹੁਦੇ ਲਈ ਸਿਰਫ ਇਕ ਉਮੀਦਵਾਰ ਹੁੰਦਾ ਹੈ ਤਾਂ ਅਜਿਹੀ ਸਥਿਤੀ ਵਿਚ ਰਿਜ਼ਲਟ ਦਾ ਐਲਾਨ 30 ਸਤੰਬਰ ਨੂੰ ਹੀ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: