ਅੱਜ ਦੇ ਜ਼ਮਾਨੇ ਵਿਚ ਬੇਟੀਆਂ ਕਿਸੇ ਤੋਂ ਘਟ ਨਹੀਂ। ਇਹ ਸਾਬਿਤ ਕੀਤਾ ਹੈ 10 ਅਤੇ 7 ਸਾਲ ਉਮਰ ਦੀਆਂ ਦੋ ਸਕੀਆਂ ਭੈਣਾਂ ਨੇ, ਜਿਨ੍ਹਾਂ ਨੇ ਸਾਊਥ ਅਫਰੀਕਾ ਵਿੱਚ 21 ਅਗਸਤ ਤੋਂ 26 ਅਗਸਤ ਤਕ ਹੋਏ ਇੰਟਰਨੈਸ਼ਨਲ ਜੂਨੀਅਰ ਗੋਲਫ ਟੂਰਨਾਮੈਂਟ ਵਿੱਚ 10 ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲੇ, ਖੇਡਦੇ ਹੋਏ ਦੋਵਾਂ ਭੈਣਾਂ ਨੇ ਫਸਟ ਪੁਜੀਸ਼ਨ ਹਾਸਿਲ ਕਰਦੇ ਹੋਏ ਗੋਲਡ ਮੈਡਲ ਹਾਸਿਲ ਕਰਦੇ ਹੋਏ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਵਧਾਇਆ।
ਇਹ ਪੰਜਾਬੀ ਭੈਣਾਂ ਹਨ ਰਬਾਬ ਕਾਹਲੋਂ ਅਤੇ ਗੈਰਤ ਕਾਹਲੋਂ। ਇਹ ਦੋਵੇਂ ਭੈਣਾਂ ਸਵ. ਜਥੇਦਾਰ ਸੇਵਾ ਸਿੰਘ ਸੇਖਵਾਂ ਦੀਆਂ ਦੋਹਤੀਆਂ ਹਨ । ਸਾਊਥ ਅਫਰੀਕਾ ਤੋਂ ਗੋਲਡ ਜਿੱਤ ਕੇ ਦੋਵੇ ਭੈਣਾਂ ਜਦੋ ਬਟਾਲਾ ਨਜ਼ਦੀਕ ਆਪਣੇ ਨਾਨਕੇ ਪਿੰਡ ਸੇਖਵਾਂ ਆਈਆ ਤਾਂ ਓਥੇ ਸਾਡੀ ਟੀਮ ਨੇ ਦੋਨਾਂ ਭੈਣਾਂ ਅਤੇ ਇਹਨਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤਾਂ ਦੋਵੇ ਭੈਣਾਂ ਨੇ ਪਿਛਲੇ ਤਿੰਨ ਚਾਰ ਸਾਲ ਤੋਂ ਮੁਹਾਲੀ ਵਿਖੇ ਗੋਲਫ ਖੇਡ ਦੀ ਪ੍ਰੈਕਟਿਸ ਕਰਦੀਆਂ ਹਨ ਅਤੇ ਇਹ ਦੋਵੇ ਭੈਣਾਂ ਆਪਣੇ ਕੋਚ ਅਰਜੁਨ ਅਵਾਰਡੀ ਹਰਮੀਤ ਕਾਹਲੋਂ ਕੋਲੋ ਗੋਲਫ ਦੀਆਂ ਬਾਰੀਕੀਆਂ ਸਿੱਖ ਰਹੀਆਂ ਹਨ।
ਦੋਵਾਂ ਭੈਣਾਂ ਦਾ ਸੁਪਨਾ ਹੈ ਕੇ ਪੜ੍ਹਾਈ ਦੇ ਨਾਲ ਨਾਲ ਓਲੰਪਿਕ ਵਿੱਚ ਗੋਲਫ ਖੇਡ ਕੇ ਦੇਸ਼ ਲਈ ਗੋਲਡ ਜਿੱਤਣਾ। ਦੋਵਾਂ ਭੈਣਾਂ ਦੇ ਮਾਪੇ ਮਾਂ ਡਾਕਟਰ ਅਕਲਕਲਾ ਕੌਰ ਅਤੇ ਪਿਤਾ ਕੈਪਟਨ ਗੁਰਅਮਰਦੀਪ ਸਿੰਘ ਜਿਹਨਾਂ ਨੇ ਆਪਣੀਆਂ ਦੋਨਾਂ ਬੇਟੀਆਂ ਦੇ ਇਸ ਗੁਣ ਨੂੰ ਪਹਿਚਾਣਿਆ ਅਤੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਹਰ ਮਦਦ ਕਰ ਰਹੇ ਹਨ । ਇਹਨਾਂ ਦੋਵਾਂ ਭੈਣਾਂ ਦੀਆਂ ਖਵਾਇਸ਼ਾ ਵੱਡੀਆਂ ਹਨ। ਦੋਨਾਂ ਭੈਣਾਂ ਦੀ ਗੋਲਫ ਦੇ ਜਰੀਏ ਓਲੰਪਿਕ ਤੱਕ ਪਹੁੰਚਣ ਦੀ ਖਵਾਇਸ਼ ਹੈ ਅਤੇ ਇਹ ਦੋਵੇਂ ਭੈਣਾਂ ਦੇਸ਼ ਲਈ ਗੋਲਡ ਜਿੱਤਣ ਦਾ ਸੁਪਨਾ ਦੇਖ ਰਹੀਆਂ ਹਨ।
ਇਸ ਸੁਪਨੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਹੀਆਂ ਹਨ ਅਤੇ ਰੋਜ਼ਾਨਾ ਹੀ ਦੋ ਘੰਟੇ ਕੋਚ ਹਰਮੀਤ ਕਾਹਲੋਂ ਦੀ ਦੇਖ ਰੇਖ ਵਿੱਚ ਇਸ ਖੇਡ ਦੀ ਪ੍ਰੈਕਟਿਸ ਕਰਦੀਆਂ ਹਨ। ਛੋਟੀ ਉਮਰ ਵਿਚ ਹੀ ਇਨ੍ਹਾਂ ਭੈਣਾਂ ਦੀ ਇਸ ਪ੍ਰਾਪਤੀ ਨੂੰ ਦੇਖ ਕੇ ਅਗਰ ਇਹ ਕਿਹਾ ਜਾਵੇ ਕਿ “ਨਿੱਕੀ ਉਮਰੇ ਵੱਡੀਆ ਪੁਲਾਂਘਾ” ਤਾਂ ਇਹ ਗਲਤ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: