ਪੰਜਾਬ ਵਿਚ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲ ਗਈ ਹੈ। ਕੋਰਟ ਨੇ ਉਨ੍ਹਾਂ ਦੀ ਗ੍ਰਿਫਤਾਰੀ ‘ਤੇ 28 ਸਤੰਬਰ ਤੱਕ ਲਗਾਈ ਰੋਕ ਨੂੰ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਕੋਰਟ ਤੋਂ ਜਵਾਬ ਦੇਣ ਲਈ ਸਮਾਂ ਮੰਗਿਆ ਹੈ।ਮੰਤਰੀ ਗਿਲਜੀਆਂ ਨੇ ਆਪਣੇ ਖਿਲਾਫ ਹੋਈ ਐੱਫਆਈਆਰ ਨੂੰ ਰੱਦ ਕਰਾਉਣ ਲਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਤੇ ਕੁਝ ਹੋਰ ਜ਼ਿਲ੍ਹਿਆਂ ‘ਚ ਸਰਕਾਰੀ ਭਵਨਾਂ ਨੂੰ ਵਿਕਲਾਂਗਾਂ ਦੇ ਅਨੁਕੂਲ ਬਣਾਇਆ ਜਾਵੇਗਾ : ਮੰਤਰੀ ਬਲਜੀਤ ਕੌਰ
ਦੱਸ ਦੇਈਏ ਕਿ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਧਰਮਸੋਤ ਤੇ ਗਿਲਜੀਆਂ ‘ਤੇ ਜੰਗਲਾਤ ਘਪਲੇ ਦੇ ਦੋਸ਼ ਹਨ। ਗਿਲਜੀਆਂ ਖਿਲਾਫ ਦਰਜ ਕੇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਜੰਗਲਾਤ ਮੰਤਰੀ ਰਹਿੰਦੇ ਟ੍ਰੀ-ਗਾਰਡ ਖਰੀਦੇ ਗਏ ਸਨ। ਇਨ੍ਹਾਂ ਵਿਚ 6 ਕਰੋੜ ਤੋਂ ਵਧ ਦੀ ਗੜਬੜੀ ਹੋਈ ਸੀ। ਇਸ ਕੇਸ ਵਿਚ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਦਾ ਭਤੀਜਾ ਦਲਜੀਤ ਗਿਲਜੀਆਂ ਵੀ ਨਾਮਜ਼ਦ ਸਨ। ਸੰਗਤ ਸਿੰਘ ਗਿਲਜੀਆਂ ‘ਤੇ ਜਿਵੇਂ ਹੀ ਕੇਸ ਦਰਜ ਹੋਇਆ ਤਾਂ ਉਹ ਅੰਡਰ ਗਰਾਊਂਡ ਹੋ ਗਏ ਜਿਸ ਦੇ ਬਾਅਦ ਉਨ੍ਹਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ।
ਵਿਜੀਲੈਂਸ ਦਾ ਦਾਅਵਾ ਹੈ ਕਿ ਦਲਜੀਤ ਹੀ ਮੰਤਰੀ ਚਾਚਾ ਸੰਗਤ ਸਿੰਘ ਗਿਲਜੀਆਂ ਦਾ ਪੂਰਾ ਕੰਮ ਦੇਖਦਾ ਸੀ। ਅਫਸਰਾਂ ਦੀ ਟਰਾਂਸਫਰ ਪੋਸਟਿੰਗ ਤੋਂ ਲੈ ਕੇ ਦਰੱਖਤਾਂ ਦੀ ਕਟਾਈ ਦੇ ਪਰਮਿਟ ਸਣੇ ਕਈ ਤਰ੍ਹਾਂ ਦੇ ਕੰਮ ਵਿਚ ਉਸ ਦਾ ਸਿੱਧਾ ਦਖਲ ਸੀ। ਹਾਲਾਂਕਿ ਦਲਜੀਤ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: