ਸੁਪਰੀਮ ਕੋਰਟ ਨੇ ਬੀਸੀਸੀਆਈ ਦੇ ਕੂਲਿੰਗ ਆਫ ਪੀਰੀਅਡ ਵਿਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ। ਇਸ ਫੈਸਲੇ ਦੇ ਬਾਅਦ ਹੁਣ ਕੋਈ ਅਧਿਕਾਰੀ ਸਟੇਟ ਬਾਡੀ ਵਿਚ ਤਿੰਨ ਸਾਲ ਤੋਂ ਵੱਧ ਤੇ ਬੀਸੀਸੀਆਈ ਵਿਚ ਲਗਾਤਾਰ 2 ਵਾਰ ਯਾਨੀ 6 ਸਾਲ ਤੱਕ ਅਹੁਦੇ ‘ਤੇ ਬਣਿਆ ਰਹੇਗਾ। ਇਸ ਦਾ ਸਭ ਤੋਂ ਵਧ ਫਾਇਦਾ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੂੰ ਮਿਲ ਸਕਦਾ ਹੈ।
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਹੁਣ ਸੂਬਾ ਕ੍ਰਿਕਟ ਐਸੋਸੀਏਸ਼ਨ ਦੇ ਬੀਸੀਸੀਆਈ ਦੇ ਕਾਰਜਕਾਲ ਨੂੰ ਇਕੱਠੇ ਨਹੀਂ ਮੰਨਿਆ ਜਾਵੇਗਾ। ਅਜਿਹੇ ਵਿਚ ਕੋਈ ਅਧਿਕਾਰੀ ਰਾਜ ਕ੍ਰਿਕਟ ਵਿਚ 6 ਸਾਲ ਕੰਮ ਕਰਨ ਦੇ ਬਾਅਦ ਬੀਸੀਸੀਆਈ ਵਿਚ 6 ਸਾਲ ਕੰਮ ਕਰ ਸਕਦਾ ਹੈ। ਬੀਸੀਸੀਆਈ ਵਿਚ ਲਗਾਤਾਰ 6 ਸਾਲ ਪੂਰੇ ਹੋਣ ਦੇ ਬਾਅਦ 3 ਸਾਲ ਤੱਕ ਕੋਈ ਵੀ ਅਹੁਦੇ ‘ਤੇ ਨਹੀਂ ਰਹਿ ਸਕਦਾ ਹੈ।
ਕੂਲਿੰਗ ਆਫ ਪੀਰੀਅਡ ਨੂੰ ਲੈ ਕੇ ਲੋਢਾ ਕਮੇਟੀ ਨੇ 2018 ਵਿਚ ਸਿਫਾਰਸ਼ ਕੀਤੀ ਸੀ। ਬਾਅਦ ਵਿਚ ਇਨ੍ਹਾਂ ਨੂੰ ਉਦੋਂ ਤੋਂ ਲਾਗੂ ਕਰ ਦਿੱਤਾ ਗਿਆ। ਕੋਈ ਵੀ ਅਧਿਕਾਰੀ ਪਹਿਲਾਂ ਸਟੇਟ ਬਾਡੀ ਵਿਚ ਤਿੰਨ ਸਾਲ ਜਾਂ ਉਸ ਤੋਂ ਵਧ ਸਮੇਂ ਤੱਕ ਅਹੁਦੇ ‘ਤੇ ਰਹਿੰਦਾ ਹੈ ਤਾਂ ਉਹ ਬੋਰਡ ਵਿਚ ਸਿਰਫ 3 ਸਾਲ ਹੋਰ ਅਹੁਦੇ ‘ਤੇ ਰਹਿ ਸਕਦਾ ਹੈ। ਸੁਪਰੀਮ ਕੋਰਟ ਦੀ ਮਨਜ਼ੂਰੀ ਦੇ ਬਾਅਦ ਹੁਣ ਕੋਈ ਵੀ ਅਧਿਕਾਰੀ ਤਿੰਨ ਸਾਲ ਸਟੇਟ ਤੇ ਬੋਰਡ ਵਿਚ 6 ਸਾਲ ਤੱਕ ਕਿਸੇ ਵੀ ਅਹੁਦੇ ‘ਤੇ ਰਹਿ ਸਕਦਾ ਹੈ।
ਮੌਜੂਦਾ ਸਮੇਂ BCCI ਵਿਚ ਪ੍ਰਧਾਨ ਸੌਰਵ ਗਾਂਗੁਲੀ, ਜੈ ਸ਼ਾਹ ਸਣੇ 5 ਅਧਿਕਾਰੀਆਂ ਨੇ ਬੋਰਡ ਅਤੇ ਸਟੇਟ ਬਾਡੀ ਵਿਚ 6 ਸਾਲ ਪੂਰੇ ਕਰ ਲਏ ਹਨ। ਸੌਰਵ ਗਾਂਗੁਲੀ 23 ਅਕਤੂਬਰ 2019 ਨੂੰ ਬੀਸੀਸੀਆਈ ਪ੍ਰਧਾਨ ਬਣੇ ਸਨ। ਇਸ ਤੋਂ ਪਹਿਲਾਂ ਉਹ 2014 ਵਿਚ ਬੰਗਾਲ ਕ੍ਰਿਕਟ ਸੰਘ ਦੇ ਸਕੱਤਰ ਬਣੇ ਸਨ, ਫਿਰ 2015 ‘ਚ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਮਿਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸੇ ਤਰ੍ਹਾਂ ਜੈਸ਼ਾਹ 2014 ਵਿਚ ਗੁਜਰਾਤ ਕ੍ਰਿਕਟ ਸੰਘ ਦੇ ਸੰਯੁਕਤ ਸਕੱਤਰ ਬਣੇ ਸਨ। ਉਨ੍ਹਾਂ ਦਾ ਕਾਰਜਕਾਲ 8 ਸਤੰਬਰ 2013 ਤੋਂ ਹੀ ਸ਼ੁਰੂ ਹੋ ਗਿਆ ਸੀ। 2013 ਤੋਂ ਅਕਤੂਬਰ 2019 ਤੱਕ ਉਹ ਗੁਜਰਾਤ ਕ੍ਰਿਕਟ ਸੰਘ ਨਾਲ ਜੁੜੇ ਰਹੇ। ਇਸ ਦੇ ਬਾਅਦ ਬੀਸੀਸੀਆਈ ਸੈਕ੍ਰੇਟਰੀ ਦਾ ਅਹੁਦਾ ਉਨ੍ਹਾਂ ਨੇ 24 ਅਕਤੂਬਰ 2019 ਤੱਕ ਸੰਭਾਲਿਆ ਸੀ। ਇਸ ਲਈ ਦੋਵੇਂ ਅਗਲੇ ਤਿੰਨ ਸਾਲ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣਗੇ।