ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆਈ ਸਪਾਈਸ ਜੈਟ ਦੀ ਉਡਾਣ ‘ਚੋਂ 1015 ਗ੍ਰਾਮ ਸੋਨਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੇ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਸਪਾਈਸਜੈੱਟ ਦੀ ਫਲਾਈਟ ਨੰਬਰ SG56 ਸਵੇਰੇ 3.20 ਵਜੇ ਲੈਂਡ ਹੋਈ। ਕਸਟਮ ਵਿਭਾਗ ਨੇ ਦੁਬਈ ਤੋਂ ਪਹੁੰਚੇ ਯਾਤਰੀਆਂ ਦੇ ਨਾਲ-ਨਾਲ ਸਪਾਈਸ ਜੈੱਟ ਦੇ ਮੁਲਾਜ਼ਮਾਂ ਦੀ ਵੀ ਚੈਕਿੰਗ ਹੋਈ। ਇਸ ਦੌਰਾਨ ਫਲਾਈਟ ਅੰਦਰ ਕੈਟਰਿੰਗ ਕਰਨ ਵਾਲੇ ਰਾਹੁਲ ਨਾਂ ਦੇ ਮੁਲਾਜ਼ਮ ਕੋਲੋਂ 1015 ਗ੍ਰਾਮ ਸੋਨਾ ਮਿਲਿਆ।
ਵੀਡੀਓ ਲਈ ਕਲਿੱਕ ਕਰੋ :
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਕਸਟਮ ਵਿਭਾਗ ਨੇ ਜਦੋਂ ਰਾਹੁਲ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਆਪਣੇ ਹੋਰ ਸਾਥੀ ਤਾਂ ਨਾ ਵੀ ਦੱਸਿਆ। ਦੂਜੇ ਦੋਸ਼ੀ ਦੀ ਪਛਾਣ ਸਪਾਈਸ ਜੈੱਟ ਦੇ ਹੀ ਸੁਰੱਖਿਆ ਮੁਲਾਜ਼ਮ ਹਿਤੇਸ਼ ਵਜੋਂ ਹੋਈ ਹੈ। ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋਨੇ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 52 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।