ਦਿੱਲੀ ਵਿੱਚ ਮੰਕੀਪੌਕਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਰਾਜਧਾਨੀ ਵਿੱਚ ਇੱਕ ਨਾਈਜੀਰੀਅਨ ਔਰਤ ਸੰਕਰਮਿਤ ਪਾਈ ਗਈ ਹੈ। ਔਰਤ ਨੂੰ LNJP ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੇਸ਼ ਵਿੱਚ ਹੁਣ ਤੱਕ ਮੰਕੀਪੌਕਸ ਦੇ 13 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਹੋਰ ਸ਼ੱਕੀ ਮਰੀਜ਼ ਨੂੰ ਦਿੱਲੀ ਸਰਕਾਰ ਦੇ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
WHO ਦੇ ਅਨੁਸਾਰ, 1 ਜਨਵਰੀ, 2022 ਤੋਂ 14 ਸਤੰਬਰ ਤੱਕ, ਦੁਨੀਆ ਦੇ 103 ਦੇਸ਼ਾਂ ਵਿੱਚ ਮੰਕੀਪੌਕਸ ਦੇ ਕੇਸ ਪਾਏ ਗਏ ਹਨ। ਇੰਨਾ ਹੀ ਨਹੀਂ ਹੁਣ ਤੱਕ 59,147 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ 22 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਪਿਛਲੇ ਹਫਤੇ ਦੀ ਗੱਲ ਕਰੀਏ ਤਾਂ ਦੁਨੀਆ ਭਰ ਵਿੱਚ ਮੰਕੀਪੌਕਸ ਦੇ 4,863 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ 29 ਅਗਸਤ – 04 ਸਤੰਬਰ ਤੱਕ 5,026 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 75.4% ਮਾਮਲੇ ਅਫਰੀਕੀ ਦੇਸ਼ਾਂ ਵਿੱਚ ਪਾਏ ਗਏ ਹਨ। ਜਦੋਂ ਕਿ ਯੂਰਪ ਵਿੱਚ 23.6% ਕੇਸ ਪਾਏ ਗਏ ਹਨ।
ਹਾਲ ਹੀ ਵਿੱਚ ਯੂਕੇ ਵਿੱਚ ਮੰਕੀਪੌਕਸ ਦੀ ਇੱਕ ਨਵੀਂ ਕਿਸਮ ਪਾਈ ਗਈ ਹੈ। ਬ੍ਰਿਟਿਸ਼ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦੱਖਣੀ ਅਫਰੀਕਾ ਦਾ ਇੱਕ ਵਿਅਕਤੀ ਮੰਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ ਹੈ। ਜੀਨੋਮ ਕ੍ਰਮ ਤੋਂ ਪਤਾ ਚੱਲਿਆ ਹੈ ਕਿ ਵਿਅਕਤੀ ਵਿੱਚ ਮੰਕੀਪੌਕਸ ਦਾ ਕੋਈ ਮੌਜੂਦਾ ਰੂਪ ਨਹੀਂ ਪਾਇਆ ਗਿਆ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਰਾਇਲ ਲਿਵਰਪੂਲ ਯੂਨੀਵਰਸਿਟੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੰਕੀਪੌਕਸ ਨਾਲ ਸਭ ਤੋਂ ਵੱਧ ਸੰਕਰਮਿਤ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ਵਿੱਚ 21,834, ਸਪੇਨ ਵਿੱਚ 6,947, ਬ੍ਰਾਜ਼ੀਲ ਵਿੱਚ 6,129, ਫਰਾਂਸ ਵਿੱਚ 3,833, ਯੂ.ਕੇ. ਵਿੱਚ 3,552, ਜਰਮਨੀ ਵਿੱਚ 3,551, ਪੇਰੂ ਵਿੱਚ 1964, ਕੈਨੇਡਾ ਵਿੱਚ 1321, ਕੋਲਲੈਂਡ ਵਿੱਚ 12,169 ਕੇਸ ਪਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: