ਪੰਜਾਬ ਵਿਜੀਲੈਂਸ ਵੱਲੋਂ ਚਲਾਏ ਜਾ ਰਹੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਤੇ ਕੋਟਕਪੂਰਾ ਦੀ ਅਨਾਜ ਮੰਡੀਆਂ ਲਈ ਵਾਹਨ ਟੈਂਡਰ ਢੋਆ-ਢੁਆਈ ਦੇ ਟੈਂਡਰ ਸਵੀਕਾਰ ਕਰਨ ਅਤੇ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਸਮੇਤ ਦੋ ਮੰਡੀਆਂ ਦੇ ਪੰਜ ਫੂਡ ਠੇਕੇਦਾਰਾਂ ਅਤੇ ਸਬੰਧਤ ਖਰੀਦ ਏਜੰਸੀਆਂ ਦੇ ਕਰਮਚਾਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਬਾਅਦ ਠੇਕੇਦਾਰ ਰਿਸ਼ੂ ਮਿੱਤਲ, ਪਵਨ ਕੁਮਾਰ ਠੇਕੇਦਾਰ, ਵਿਸ਼ੂ ਮਿੱਤਲ ਠੇਕੇਦਾਰ ਤੇ ਪ੍ਰੇਮਚੰਦ ਠੇਕੇਦਾਰ, ਯੋਗੇਸ਼ ਗੁਪਤਾ ਖਿਲਾਫ ਮੁਕੱਦਮਾ ਦਰਜ ਕਰਕੇ ਹੋਰਨਾਂ ਦੋਸ਼ੀਆਂ ਦੀ ਭੂਮਿਕਾ ‘ਤੇ ਵਿਚਾਰ ਕੀਤਾ ਜਾਵੇਗਾ।
ਉਕਤ ਠੇਕੇਦਾਰਾਂ ਵੱਲੋਂ ਸਾਲ 2019-20 ਵਿਚ ਭਰੇ ਗਏ ਟੈਂਡਰਾਂ ਨਾਲ ਜੁੜੀ ਟਰੱਕਾਂ ਦੀ ਸੂਚੀ ਵਿਚ ਗਲਤ ਰਜਿਸਟ੍ਰੇਸ਼ਨ ਨੰਬਰ ਦਿੱਤੇ ਗਏ ਸਨ, ਜੋ ਕਿ ਸਾਲ 2019-20 ਦੀ ਟੈਂਡਰ ਨੀਤੀ ਦਾ ਉਲੰਘਣ ਹੈ। ਇਨ੍ਹਾਂ ਤੱਥਾਂ ਮੁਤਾਬਕ ਵਿਭਾਗ ਦੀ ਜ਼ਿਲ੍ਹਾ ਟੈਂਡਰ ਕਮੇਟੀ ਨੂੰ ਸਬੰਧਤ ਠੇਕੇਦਾਰਾਂ ਦੀ ਤਕਨੀਕੀ ਬੋਲੀ ਨੂੰ ਨਾ ਮਨਜ਼ੂਰ ਕਰ ਦੇਣਾ ਚਾਹੀਦਾ ਸੀ, ਜੋ ਕਿ ਨਹੀਂ ਕੀਤਾ ਗਿਆ। ਜੋ ਸਬੰਧਤ ਅਧਿਕਾਰੀਆਂ/ਮੁਲਾਜ਼ਮਾਂ ਤੇ ਠੇਕੇਦਾਰਾਂ ਵਿਚ ਮਿਲੀਭੁਗਤ ਨੂੰ ਦਰਸਾਉਂਦਾ ਹੈ। ਅਨਾਜ ਮੰਡੀ ਵਿਚ ਉਕਤ ਠੇਕੇਦਾਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: