ਰਾਸ਼ਟਰੀ ਜਾਂਚ ਏਜੰਸੀ ਨੇ ਪਾਪੂਲਰ ਫਰੰਟ ਆਫ ਇੰਡੀਆ ਖਿਲਾਫ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚ 40 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਐੱਨਆਈਏ ਨੇ 4 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਛਾਪੇਮਾਰੀ ਦੀ ਟੀਮ ਨੂੰ ਡਿਜੀਟਲ ਉਪਕਰਣ, ਦਸਤਾਵੇਜ਼, ਦੋ ਖੰਜਰ ਤੇ 8.31 ਲੱਖ ਰੁਪਏ ਤੋਂ ਵਧ ਨਕਦੀ ਸਣੇ ਕੁਝ ਸ਼ੱਕੀ ਸਾਮਾਨ ਵੀ ਮਿਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਵਿਚ ਪੀਐੱਫਆਈ ਦੇ ਕੈਂਪ ਚੱਲ ਰਹੇ ਹਨ ਜਿਥੇ ਅੱਤਵਾਦੀ ਘਟਨਾਵਾਂ ਦੀ ਪਲਾਨਿੰਗ ਤੇ ਧਰਮ ਦੇ ਆਧਾਰ ‘ਤੇ ਦੰਗਾ ਕਰਾਉਣ ਦੀ ਟ੍ਰੇਨਿੰਗ ਦੇਣ ਦੇ ਲਈ ਕੈਂਪ ਚਲਾਏ ਜਾ ਰਹੇ ਹਨ। ਇਸ ਦੇ ਬਾਅਦ ਅੱਜ ਤੇਲੰਗਾਨਾ ਵਿਚ 38 ਅਤੇ ਆਂਧਰਾ ਪ੍ਰਦੇਸ਼ ਵਿਚ 2 ਥਾਵਾਂ ‘ਤੇ ਛਾਪੇਮਾਰੀ ਹੋਈ।
ਜੁਲਾਈ ਵਿਚ ਤੇਲੰਗਾਨਾ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਨਿਜਾਮਾਬਾਦ ਵਿਚ ਇਕ ਗਰੁੱਪ ਕਰਾਟੇ ਕਲਾਸ ਚਲਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਅੱਤਵਾਦੀ ਟ੍ਰੇਨਿੰਗ ਦੇਣਾ ਹੈ। 4 ਜੁਲਾਈ ਨੂੰ ਕੇਸ ਦਰਜ ਕੀਤਾ ਗਿਆ, ਇਸ ਦੇ ਬਾਅਦ ਪੁਲਿਸ ਨੇ ਛਾਪੇਮਾਰੀ ਸ਼ੁਰੂ ਕੀਤੀ ਜਿਸ ਵਿਚ ਅਬਦੁਲ ਕਾਦਰ, ਸ਼ੇਖ ਸਹਿਦੁੱਲਾ, ਮੁਹੰਮਦ ਇਮਰਾਨ ਤੇ ਮੁਹੰਮਦ ਅਬਦੁਲ ਮੋਬਿਨ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਗ੍ਰਿਫਤਾਰ ਹੋਇਆ ਦੋਸ਼ੀ ਸ਼ੇਖ ਸਹਿਦੁੱਲਾ ਪੀਐੱਫਆਈ ਦੇ ਜ਼ਿਲ੍ਹਾ ਸੰਯੋਜਕ ਸ਼ਾਦੁੱਲਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
NIA ਨੇ ਜਾਂਚ ਨੂੰ ਅੱਗੇ ਵਧਾਉਣ ਲਈ 26 ਅਗਸਤ ਨੂੰ ਮਾਮਲਾ ਫਿਰ ਤੋਂ ਦਰਜ ਕੀਤਾ। ਇਸੇ ਮਾਮਲੇ ਵਿਚ ਅੱਜ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ 40 ਟਿਕਾਣਿਆਂ ‘ਤੇ ਛਾਪੇਮਾਰੀ ਹੋਈ। ਸਭ ਤੋਂ ਵਧ 23 ਛਾਪੇਮਾਰੀਆਂ ਨਿਜਾਮਾਬਾਦ ਵਿਚ, ਜਗਤਿਆਲ ਵਿਚ 7 ਥਾਵਾਂ ‘ਤੇ, ਹੈਦਰਾਬਾਦ ‘ਚ 4, ਨਿਰਮਲ ‘ਚ 2, ਆਦਿਲਾਬਤ ਅਤੇ ਕਰੀਮਨਗਰ ਵਿਚ 1-1 ਥਾਂ ‘ਤੇ ਛਾਪੇਮਾਰੀ ਹੋਈ।