ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਸੂਬੇ ਵਿਚ ਥਾਂ-ਥਾਂ ‘ਤੇ ਨਸ਼ੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਕ੍ਰਾਈਮ ਬ੍ਰਾਂਚ ਦਿਹਾਤੀ ਦੀ ਪੁਲਿਸ ਨੇ 700 ਗ੍ਰਾਮ ਅਫੀਮ ਸਣੇ ਇਕ ਮਹਿਲਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਕ੍ਰਾਈਮ ਬ੍ਰਾਂਚ ਦਿਹਾਤੀ ਦੇ ਇੰਚਾਰਜ ਪੁਸ਼ਪ ਬਾਲੀ ਨੇ ਦੱਸਿਆ ਕਿ ਏਐੱਸਆਈ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਣੇ ਜੀਟੀ ਰੋਡ ਤੋਂ ਮੁਹੱਲਾ ਪੰਜਾਬੀ ਬਾਗ ਵੱਲ ਗਸ਼ਤ ਕਰ ਰਹੇ ਸਨ। ਜਿਵੇਂ ਹੀ ਪੁਲਿਸ ਪਾਰਟੀ ਪੰਜਾਬੀ ਬਾਗ ਦੇ ਗੁਰਦੁਆਰਾ ਸਿੰਘ ਸਭਾ ਦੇ ਪਿੱਛੇ ਵਾਲੀ ਗਲੀ ਵਿਚ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਇਕ ਮਹਿਲਾ ਜਿਸ ਦੇ ਹੱਥ ਵਿਚ ਦੁੱਧ ਦਾ ਡੋਲੂ ਫੜਿਆ ਹੋਇਆ ਸੀ, ਉਸ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ।
ਪੁੱਛਗਿਛ ਵਿਚ ਮਹਿਲਾ ਨੇ ਆਪਣਾ ਨਾਂ ਨਿਸ਼ਾ ਪਤਨੀ ਸਵ. ਪ੍ਰਦੀਪ ਚੌਧਰੀ ਵਾਸੀ ਮੁਹੱਲਾ ਅਸ਼ੋਕ ਵਿਹਾਰ ਨੇੜੇ ਵੇਰਕਾ ਮਿਲਕ ਪਲਾਂਟ ਥਾਣਾ ਡਵੀਜ਼ਨ ਨੰਬਰ 1 ਦੱਸਿਆ। ਪੁਲਿਸ ਪਾਰਟੀ ਨੇ ਜਦੋਂ ਡੋਲੂ ਦੀ ਤਲਾਸ਼ੀ ਲਈ ਤਾਂ ਉਸ ਦੇ ਅੰਦਰ ਇਕ ਹੋਰ ਡੋਲੂ ਸੀ ਜਿਸ ਵਿਚ ਪਲਾਸਟਿਕ ਦੇ ਲਿਫਾਫੇ ਵਿਚ ਲਿਪਟੀ ਹੋਈ 700 ਗ੍ਰਾਮ ਅਫੀਮ ਸੀ। ਮਹਿਲਾ ਨੇ ਡੋਲੀ ਨੂੰ ਖਾਸ ਤੌਰ ‘ਤੇ ਤਿਆਰ ਕਰਵਾਇਆ ਸੀ ਜਿਸ ਦੇ ਉਪਰ ਦੇਸੀ ਘਿਓ ਪਾਇਆ ਹੋਇਆ ਸੀ ਤੇ ਹੇਠਾਂ ਡੋਲੂ ਵਿਚ ਅਫੀਮ ਰੱਖੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਪੁਲਿਸ ਨੇ ਮਹਿਲਾ ਨੂੰ ਗ੍ਰਿਫਤਾਰ ਕਰਕੇ ਉਸ ‘ਤੇ ਥਾਣਾ ਮਕਸੂਦਾਂ ਵਿਚ ਮਾਮਲਾ ਦਰਜ ਕਰ ਲਿਆ ਹੈ। ਮਹਿਲਾ ਤਸਕਰ ‘ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ 7 ਮਾਮਲੇ ਦਰਜ ਹਨ। ਪੁਲਿਸ ਮਹਿਲਾ ਤੋਂ ਅੱਗੇ ਪੁੱਛਗਿਛ ਕਰ ਰਹੀ ਹੈ।