ਬਾਬਾ ਫਰੀਦ ਆਗਮਨ ਪੁਰਬ ਮੌਕੇ ਸਵੇਰ ਤੋਂ ਹੀ ਬਾਬਾ ਫਰੀਦ ਟਿੱਲਾ ਅਤੇ ਮਾਈ ਗੋਦੜੀ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਹੈ। ਬਾਬਾ ਫ਼ਰੀਦ ਜੀ ਦੇ ਚਰਨ ਛੋਹ ਪ੍ਰਾਪਤ ਦੋਵਾਂ ਅਸਥਾਨਾਂ ‘ਤੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ।
19 ਤੋਂ 23 ਸਤੰਬਰ ਤੱਕ ਚੱਲ ਰਹੇ ਆਗਮਨ ਪੁਰਬ ਦੇ ਆਖਰੀ ਦਿਨ ਬਾਬਾ ਫਰੀਦ ਟਿੱਬਾ ਤੋਂ ਗੋਦੜੀ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਵਿਚ ਸ਼ਰਧਾਲੂਆਂ ਦਾ ਜਿਵੇਂ ਸੈਲਾਬ ਉਮੜ ਗਿਆ ਹੈ। ਆਲਮ ਇਹ ਹੈ ਕਿ ਬਾਬਾ ਫਰੀਦ ਟਿੱਲਾ ਤੋਂ ਮਾਈ ਗੋਦੜੀ ਤੱਕ 2 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ ਨਗਰ ਕੀਰਤਨ ਨੂੰ 6 ਘੰਟੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।
ਇਹ ਨਗਰ ਕੀਰਤਨ ਸਵੇਰੇ 9 ਵਜੇ ਬਾਬਾ ਫਰੀਦ ਟਿੱਲਾ ਤੋਂ ਰਵਾਨਾ ਹੋਇਆ ਜੋ ਦਿਨ ਦੇ 12.30 ਵਜੇ ਤੱਕ ਡੀਐੱਸ ਰਿਹਾਇਸ਼ ਯਾਨੀ 700 ਮੀਟਰ ਦੀ ਦੂਰੀ ਵੀ ਤੈਅ ਨਹੀਂ ਕਰ ਸਕਿਆ। ਪਹਿਲੀ ਵਾਰ ਨਗਰ ਕੀਰਤਨ ਵਿਚ ਸ਼ਰਧਾਲੂਆਂ ਦੀ ਇੰਨੀ ਭੀੜ ਦਿਖਾਈ ਦੇ ਰਹੀ ਹੈ। ਭੀੜ ਨੂੰ ਕੰਟਰੋਲ ਕਰਨ ਵਿਚ ਪੁਲਿਸ ਪ੍ਰਸ਼ਾਸਨ ਦੇ ਪਸੀਨੇ ਛੁੱਟ ਰਹੇ ਹਨ। ਨਗਰ ਕੀਰਤਨ ਦੇ ਅੱਗੇ ਪੰਜ ਪਿਆਰੇ ਚੱਲ ਰਹੇ ਹਨ। ਫੁੱਲਾਂ ਨਾਲ ਸਜ਼ੀ ਪਾਲਕੀ ਸਾਹਿਬ ਦੇ ਅੱਗੇ ਹਰ ਕੋਈ ਨਤਮਸਤਕ ਹੋਣ ਲਈ ਬੇਤਾਬ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਬਾਬਾ ਫਰੀਦ ਟਿੱਬਾ ਤੋਂ ਲੈ ਕੇ ਮਾਈ ਗੋਦੜੀ ਸਾਹਿਬ ਤੱਕ ਸੈਂਕੜਿਆਂ ਦੀ ਗਿਣਤੀ ਵਿਚ ਲੰਗਰ ਸ਼ਰਧਾਲੂਆਂ ਦੁਆਰਾ ਲਗਾਏ ਗਏ ਹਨ। ਇਨ੍ਹਾਂ ਲੰਗਰਾਂ ਵਿਚ ਖਾਣ ਪੀਣ ਦਾ ਸ਼ਾਇਦ ਹੀ ਕੋਈ ਅਜਿਹਾ ਪਕਵਾਨ ਹੋਵੇ ਜਿਸ ਦੀ ਉਪਲਬਧਤਾ ਤੇ ਉਸ ਦਾ ਲੰਗਰ ਨਾ ਲੱਗਾ ਹੋਵੇ। ਇਸ ਮੌਕੇ ਸ਼ਰਧਾਲੂਆਂ ਨੇ ਇਸ ਨਗਰ ਕੀਰਤਨ ਦਾ ਖੂਬ ਆਨੰਦ ਲਿਆ ਤੇ ਦੱਸਿਆ ਕਿ ਉਨ੍ਹਾਂ ਨੂੰ ਇਸ ਨਗਰ ਕੀਰਤਨ ਵਿਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਪੁਲਿਸ ਵਿਭਾਗ ਤੋਂ ਰਿਟਾਇਰ ਐਸੋਸੀਏਸ਼ਨ ਮੈਂਬਰਾਂ ਵੱਲੋਂ ਨਿਸ਼ਕਾਮ ਸੇਵਾ ਨਿਭਾਉਂਦੇ ਹੋਏ ਪੁਲਿਸ ਦਾ ਹੱਥ ਵੰਡਣ ਲਈ ਸਿਵਲ ਡ੍ਰੈੱਸ ਵਿਚ ਮੇਲੇ ਵਿਚ ਸੁਰੱਖਿਆ ਦੇ ਮੱਦੇਨਜ਼ਰ ਆਪਣੀਆਂ ਸੇਵਾਵਾਂ ਦੇ ਰਹੇ ਹਨ।