ਉਤਰਾਖੰਡ ਵਿਚ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਦੀ ਮੌਤ ਕਾਰਨ ਲੋਕਾਂ ਵਿਚ ਕਾਫੀ ਗੁੱਸਾ ਹੈ। ਔਰਤਾਂ ਅੰਕਿਤਾ ਲਈ ਇਨਸਾਫ ਦੀ ਮੰਗ ਕਰ ਰਹੀਆਂ ਹਨ। ਅੰਕਿਤਾ ਦੀ ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਉਸ ਦੀ ਮੌਤ ਪਾਣੀ ਵਿਚ ਡੁੱਬਣ ਨਾਲ ਹੋਈ। ਧੱਕਾ ਦੇਣ ਤੋਂ ਪਹਿਲਾਂ ਅੰਕਿਤਾ ਨੂੰ ਕਿਸੇ ਭਾਰੀ ਚੀਜ਼ ਨਾਲ ਕੁੱਟਿਆ ਗਿਆ। ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ।
ਅੰਕਿਤਾ ਦਾ ਪਰਿਵਾਰ ਪੋਸਟਮਾਰਟਮ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਨੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੈ। ਰਿਸ਼ੀਕੇਸ਼ ਵਿਚ ਅੰਕਿਤਾ ਦੇ ਪਿਤਾ ਵੀਰੇਂਦਰ ਭੰਡਾਰੀ ਨੇ ਦੱਸਿਆ ਕਿ ਅਸੀਂ ਉਦੋਂ ਤੱਕ ਸਸਕਾਰ ਨਹੀਂ ਕਰਾਂਗੇ ਜਦੋਂ ਤੱਕ ਡਿਟੇਲਡ ਪੋਸਟਮਾਰਟਮ ਰਿਪੋਰਟ ਜਨਤਕ ਨਹੀਂ ਕੀਤੀ ਜਾਂਦੀ। ਅੰਕਿਤਾ ਤੇ ਪਿਤਾ ਨੇ ਸਵਾਲ ਚੁੱਕਿਆ ਕਿ ਜਿਸ ਰਿਜ਼ਾਰਟ ਵਿਚ ਸਬੂਤ ਸਨ, ਪ੍ਰਸ਼ਾਸਨ ਨੇ ਉਸ ਨੂੰ ਬੁਲਡੋਜ਼ਰ ਨਾਲ ਕਿਉਂ ਤੋੜਿਆ। ਅਜਿਹਾ ਕਰਕੇ ਸਬੂਤ ਮਿਟਾਏ ਗਏ ਹਨ।
ਅੰਕਿਤਾ ਦੀ ਹੱਤਿਆ ਦਾ ਦੋਸ਼ ਸੂਬੇ ਦੇ ਸਾਬਕਾ ਮੰਤਰੀ ਵਿਨੋਦ ਆਰੀਆ ਦੇ ਬੇਟੇ ਪੁਲਕਿਤ ‘ਤੇ ਹੈ। 19 ਸਾਲ ਦੀ ਅੰਕਿਤਾ ਉਸ ਦੇ ਰਿਜ਼ਾਰਟ ਵਿਚ ਰਿਸੈਪਸ਼ਨਿਟ ਸੀ। ਉਹ 17 ਸਤੰਬਰ ਦੀ ਰਾਤ ਲਗਭਗ 8 ਵਜੇ ਪੁਲਕਿਤ ਆਰੀਆ, ਉਸ ਦੇ ਰਿਜ਼ਾਰਟ ਮੈਨੇਜਰ ਸੌਰਭ ਭਾਸਕਰ ਤੇ ਅੰਕਿਤ ਉਰਫ ਪੁਲਕਿਤ ਗੁਪਤਾ ਨਾਲ ਰਿਸ਼ੀਕੇਸ਼ ਗਈ ਸੀ। ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਨ੍ਹਾਂ ‘ਤੇ ਹੱਤਿਆ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ ਫਿਲਹਾਲ ਕੋਰਟ ਨੇ ਤਿੰਨਾਂ ਨੂੰ ਜੁਡੀਸ਼ੀਅਲ ਕਸਟੱਡੀ ਵਿਚ ਭੇਜ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: