ਨਸ਼ਾ, ਹਥਿਆਰ ਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਕਰਨ ਲਈ ਪਾਕਿਸਤਾਨੀ ਤਸਕਰ ਲੰਬੇ ਸਮੇਂ ਤੋਂ ਡ੍ਰੋਨ ਦਾ ਇਸਤੇਮਾਲ ਕਰ ਰਹੇ ਹਨ। ਇਹ ਡ੍ਰੋਨ ਬੀਐੱਸਐੱਫ ਲਈ ਸਿਰਦਰਦ ਬਣਨ ਲੱਗੇ ਹਨ।
ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਪਿੰਡ ਧਨੋਏ ਤੋਂ ਸਾਹਮਣੇ ਆਇਆ ਜਿਥੇ ਬੀਤੀ ਰਾਤ ਬੀਐਸਐਫ ਦੇ ਜਵਾਨਾਂ ਨੇ ਇੱਕ ਸ਼ੱਕੀ ਡਰੋਨ ਦੀ ਗੂੰਜਦੀ ਆਵਾਜ਼ ਸੁਣੀ ਅਤੇ ਉਸ ‘ਤੇ ਫਾਇਰਿੰਗ ਕੀਤੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧਨੋਏ ਖੁਰਦ ਵਿਖੇ ਇੱਕ ਖੇਤ ਵਿੱਚੋਂ ਤਲਾਸ਼ੀ ਲੈਣ ‘ਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ 4 ਪੈਕੇਟ (3 ਬੰਦ ਅਤੇ 1 ਖੁੱਲ੍ਹਿਆ) ਬਰਾਮਦ ਕੀਤੇ ਗਏ।
ਦੱਸ ਦੇਈਏ ਕਿ ਅਫਗਾਨਿਸਤਾਨ ਤੇ ਪਾਕਿਸਤਾਨੀ ਸਰਹੱਦ ‘ਤੇ ਪੈਦਾ ਹੋਣ ਵਾਲੀ ਅਫੀਮ ਨਾਲ ਤਿਆਰ ਕੀਤੀ ਜਾ ਰਹੀ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਦੀ ਕੀਮਤ ਭਾਰਤੀ ਸਰਹੱਦ ਵਿਚ ਆਉਂਦੇ ਹੀ 1 ਲੱਖ ਤੋਂ ਵਧ ਕੇ 25 ਲੱਖ ਰੁਪਏ ਤੱਕ ਹੋ ਜਾਂਦੀ ਹੈ। ਕੌਮਾਂਤਰੀ ਬਾਜ਼ਾਰ ਵਿਚ ਪਹੁੰਚਣ ਦੇ ਬਾਅਦ ਉਸ ਦੀ ਕੀਮਤ 50 ਲੱਖ ਰੁਪਏ ਕਿਲੋ ਤੱਕ ਹੋ ਜਾਂਦਾ ਹੈ।
ਅਪ੍ਰੈਲ ਵਿੱਚ, ਬੀਐਸਐਫ ਨੇ ਸਰਹੱਦ ਪਾਰੋਂ ਆਉਣ ਵਾਲੇ ਡਰੋਨ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਬਾਰੇ ਸਹੀ ਜਾਣਕਾਰੀ ਦੇਣ ਵਾਲੇ ਨਾਗਰਿਕਾਂ ਨੂੰ 1 ਲੱਖ ਰੁਪਏ ਦੀ ਸਨਮਾਨ ਰਕਮ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਬਾਰੇ ਬੀਐਸਐਫ ਨੇ ਸਰਹੱਦ ’ਤੇ ਸਥਿਤ ਪਿੰਡਾਂ ਦੀਆਂ ਪੰਚਾਇਤਾਂ ਤੋਂ ਹਜ਼ਾਰਾਂ ਲੋਕਾਂ ਨੂੰ ਜਾਗਰੂਕ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: