ਚੇਨਈ ਏਅਰਪੋਰਟ ‘ਤੇ ਇਕ ਯਾਤਰੀ ਨੂੰ ਕਾਰਡਿਕ ਅਰੈਸਟ ਆ ਗਿਆ। ਇਸ ਦੌਰਾਨ ਉਥੇ ਮੌਜੂਦ ਸੀਆਈਐੱਸਐੱਫ ਦੇ ਜਵਾਨ ਨੇ ਬਿਨਾਂ ਦੇਰ ਕੀਤੇ ਕਾਰਡੀਓਪਲਮੋਨਰੀ ਰਿਸਸਿਟੇਸ਼ਨ (CPR) ਦੇ ਕੇ ਉਸ ਦੀ ਜਾਨ ਬਚਾਈ। ਵਿਅਕਤੀ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਵਾਨ ਨੇ ਸਹੀ ਸਮੇਂ ‘ਤੇ ਸੀਪੀਆਰ ਦੇ ਕੇ ਉਸ ਦੀ ਜਾਨ ਬਚਾ ਲਈ। ਸੀਪੀਆਰ ਨਾਲ ਮਰੀਜ਼ ਦੀ ਪਲਸ ਰੇਟ ਵਿਚ ਸੁਧਾਰ ਹੋਇਆ ਤੇ ਉਸ ਦੀ ਜਾਨ ਬਚ ਸਕੀ।
ਸੀਆਈਐੱਸਐੱਫ ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ‘ਤੇ ਘਟਨਾ ਦਾ ਵੀਡੀਓ 25 ਸਤੰਬਰ ਨੂੰ ਸ਼ੇਅਰ ਕੀਤਾ ਸੀ, ਜੋ ਹੁਣ ਵਾਇਰਲ ਹੋ ਰਿਹਾ ਹੈ। ਲੋਕ ਜਵਾਨ ਦੀ ਸਮਝਦਾਰੀ ਦੀ ਜੰਮ ਕੇ ਤਾਰੀਫ ਕਰ ਰਹੇ ਹਨ। ਯੂਜਰਸ ਜਵਾਨ ਨੂੰ ਸੁਪਰ ਹੀਰੋ ਤੇ ਸੁਪਰਮੈਨ ਵਰਗੇ ਨਾਂ ਦੇ ਰਹੇ ਹਨ। ਇਕ ਯੂਜਰਸ ਨੇ ਜਵਾਨ ਦੀ ਤਾਰੀਫ ਕਰਦੇ ਹੋਏ ਲਿਖਿਆ ਕਿ ਸਰ ਤੁਸੀਂ ਸੁਪਰ ਹੀਰੋ ਹੋ।
ਇਹ ਵੀ ਪੜ੍ਹੋ : CM ਮਾਨ ਨੇ ਘੇਰੇ ਵਿਰੋਧੀ, ਭਾਜਪਾ ਦੇ ਵਾਕਆਊਟ ਤੋਂ ਬਾਅਦ ਸਦਨ ਦੀ ਕਾਰਵਾਈ 29 ਤੱਕ ਮੁਲਤਵੀ
ਸੀਪੀਆਰ ਦਾ ਫੁੱਲ ਫਾਰਮ ਕਾਰਡੀਓਪਲਮੋਨਰੀ ਰਿਸਸਿਟੇਸ਼ਨ ਹੈ। ਇਕ ਇਕ ਲਾਈਫ ਸੇਵਿੰਗ ਤਕਨੀਕ ਹੈ, ਜਿਸ ਦਾ ਇਸਤੇਮਾਲ ਹਾਰਟ ਅਟੈਕ ਦੌਰਾਨ ਕੀਤਾ ਜਾਂਦਾ ਹੈ। ਜੇਕਰ ਕਿਸੇ ਇਨਸਾਨ ਦੇ ਦਿਲ ਦੀਆਂ ਧੜਕਣਾਂ ਬੰਦ ਹੋ ਜਾਣ ਤਾਂ ਘਰ ਤੋਂ ਹਸਪਤਾਲ ਜਾਣ ਦੌਰਾਨ ਸੀਪੀਆਰ ਲਾਈਫ ਸੇਵਿੰਗ ਦਾ ਕੰਮ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: