ਉਤਰਾਖੰਡ ਦੀ ਅੰਕਿਤਾ ਭੰਡਾਰੀ ਕੇਸ ਵਿਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਰਿਵਾਰ ਵਾਲਿਆਂ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਅੰਕਿਤਾ ਦੇ ਪਰਿਵਾਰਕ ਮੈਂਬਰਾਂ ਨੂੰ ਜਲਦ ਇਹ ਆਰਥਿਕ ਮਦਦ ਦਿੱਤੀ ਜਾਵੇਗੀ। ਸੀਐੱਮ ਧਾਮੀ ਨੇ ਕਿਹਾ ਕਿ ਕੇਸ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।
CM ਧਾਮੀ ਨੇ ਕਿਹਾ ਕਿ ਜਲਦ ਇਨਸਾਫ ਲਈ ਇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿਚ ਕੀਤੀ ਜਾਵੇਗੀ। ਭਾਜਪਾ ਦੇ ਸਾਬਕਾ ਨੇਤਾ ਵਿਨੋਦ ਆਰੀਆ ਦੇ ਬੇਟੇ ਪੁਲਕਿਤ ਆਰੀਆ ਦੀ ਸ਼ਮੂਲੀਅਤ ਸਾਹਮਣੇ ਆਉਣ ਦੇ ਬਾਅਦ ਸਰਕਾਰ ‘ਤੇ ਦਬਾਅ ਕਾਫੀ ਜ਼ਿਆਦਾ ਹੈ।
ਇਸ ਤੋਂ ਪਹਿਲਾਂ ਖਬਰ ਸੀ ਕਿ ਅੰਕਿਤਾ ਦੇ ਪਰਿਵਾਰਕ ਮੈਂਬਰਾਂ ਨੇ ਉਤਰਾਖੰਡ ਸਰਕਾਰ ਦੇ ਸਾਹਮਣੇ ਬੇਟੀ ਦੀ ਕਤਲ ਮਾਮਲੇ ਵਿਚ 1 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਅੰਕਿਤਾ ਭੰਡਾਰੀ ਦਾ ਯਾਦਗਾਰ ਬਣਾਉਣ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਗਈ ਹੈ। ਸਰਕਾਰ ਕੋਲ 9 ਮੰਗਾਂ ਰੱਖੀਆਂ ਗਈਆਂ ਹਨ। ਅੰਕਿਤਾ ਦੇ ਕਤਲ ਦੇ ਬਾਅਦ ਲੋਕਾਂ ਦੇ ਗੁੱਸੇ ਵਿਚ ਪੁਸ਼ਕਰ ਸਿੰਘ ਧਾਮੀ ਦੀ ਸਰਕਾਰ ਆ ਗਈ ਹੈ।
ਦੱਸ ਦੇਈਏ ਕਿ 18 ਸਤੰਬਰ ਨੂੰ ਅੰਕਿਤਾ ਰਹੱਸਮਈ ਤਰੀਕੇ ਨਾਲ ਗਾਇਬ ਹੋ ਗਈ ਸੀ। ਯਮਕੇਸ਼ਵਰ ਸਥਿਤ ਰਿਜ਼ਾਰਟ ਤੋਂ ਉਸ ਦੇ ਗਾਇਬ ਹੋਣ ਦੇ ਬਾਅਦ ਰਾਜਸਵ ਥਾਣੇ ਵਿਚ ਇਸ ਦੇ ਮਾਲਕ ਪੁਲਕਿਤ ਆਰੀਆ ਨੇ ਹੀ ਕੇਸ ਦਰਜ ਕਰਾਇਆ ਸੀ। 22 ਸਤੰਬਰ ਤਕ ਜਦੋਂ ਅੰਕਿਤਾ ਨਹੀਂ ਮਿਲੀ ਤਾਂ ਪਰਿਵਾਰ ਵਾਲਿਆਂ ਨੇ ਹੰਗਾਮਾ ਸ਼ੁਰੂ ਕੀਤਾ। ਰਾਜਸਵ ਥਾਣੇ ਤੋਂ ਮਾਮਲਾ ਪੁਲਿਸ ਵਿਚ ਚਲਾ ਗਿਆ। ਜਾਂਚ ਸ਼ੁਰੂ ਹੋਈ ਤਾਂ ਮਾਮਲੇ ਵਿਚ ਰਿਜ਼ਾਰਟ ਮਾਲਕ ਪੁਲਕਿਤ ਆਰੀਆ ਦੀ ਸ਼ਮੂਲੀਅਤ ਸਾਹਮਣੇ ਆਈ। 24 ਸਤੰਬਰ ਨੂੰ ਅੰਕਿਤਾ ਦੀ ਲਾਸ਼ ਬਰਾਮਦ ਹੋਈ।
ਵੀਡੀਓ ਲਈ ਕਲਿੱਕ ਕਰੋ -: