ਲੁਧਿਆਣਾ ਵਿਚ ਸਿਹਤ ਵਿਭਾਗ ਟੀਮ ਨੇ ਮਰਾੜੋਂ ਚੌਕੀ ਦੇ ਇਲਾਕਾ ਸ਼ਹੀਦ ਕਰਨੈਲ ਸਿੰਘ ਨਗਰ ਵਿਚ ਦਬਿਸ਼ ਦਿੱਤੀ ਸੀ। ਉਥੇ ਨਾਜਾਇਜ਼ ਤਰੀਕੇ ਨਾਲ ਭਰੂਣ ਜਾਂਚ ਕਰਦੇ ਹੋਏ ਫੜੇ ਗਏ ਦੋਸ਼ੀ ਨੇ ਕਈ ਖੁਲਾਸੇ ਕੀਤੇ ਹਨ। ਹੁਣ ਸਹਿਰ ਦੇ ਕਈ ਪ੍ਰਾਈਵੇਟ ਹਸਪਤਾਲ ਸਿਹਤ ਵਿਭਾਗ ਦੀ ਰਾਡਾਰ ‘ਤੇ ਹਨ।
ਸਿਹਤ ਵਿਭਾਗ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹੀਦ ਕਰਨੈਲ ਸਿੰਘ ਨਗਰ ਗਲੀ ਨੰਬਰ-2 ਵਿਚ ਇਕ ਮਕਾਨ ਵਿਚ ਅਲਟਰਾਸਾਊਂਡ ਮਸ਼ੀਨ ਲਗਾ ਕੇ ਟੈਸਟ ਕੀਤੇ ਜਾ ਰਹੇ ਹਨ। ਲੜਕਾ-ਲੜਕੀ ਗਰਭ ਵਿਚ ਪਲਣ ਦੀ ਜਾਣਕਾਰੀ ਦੇਣ ਸਬੰਧੀ ਮੋਟੀ ਫੀਸ ਵਸੂਲੀ ਜਾ ਰਹੀ। ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਮਕਾਨ ‘ਤੇ ਦਬਿਸ਼ ਦਿੱਤੀ।
ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਇਕ ਗਰਭਵਾਤੀ ਮਹਿਲਾ ਨੂੰ ਨਾਲ ਲਿਆ ਤੇ ਉਸ ਨੂੰ ਟੈਸਟ ਕਰਵਾਉਣ ਲਈ ਇਕ ਵਿਚੌਲੀਏ ਜ਼ਰੀਏ ਭੇਜਿਆ। ਮਹਿਲਾ ਤੋਂ ਵਿਅਕਤੀ ਨੇ 20 ਤੋਂ 30 ਹਜ਼ਾਰ ਦੇ ਵਿਚ ਸੌਦਾ ਤੈਅ ਕੀਤਾ। ਮਹਿਲਾ ਜਿਵੇਂਹੀ ਟੈਸਟ ਕਰਵਾਉਣ ਲੱਗੀ, ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰ ਦਿੱਤੀ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹਤਿੰਦਰ ਕੌਰ ਨੇ ਦੱਸਿਆ ਕਿ ਕਰਨੈਲ ਸਿੰਘ ਨਗਰ ਵਿੱਚ ਨਾਜਾਇਜ਼ ਅਲਟਰਾਸਾਊਂਡ ਮਸ਼ੀਨ ਲਗਾ ਕੇ ਭਰੂਣ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਜੇਕਰ ਸ਼ਹਿਰ ਦੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਦਾ ਨਾਂ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਦਾ ਨਾਂ ਕਰਨ ਹੈ। ਮੁਲਜ਼ਮ ਇੱਕ ਘਰ ਵਿੱਚ ਨਾਜਾਇਜ਼ ਤੌਰ ’ਤੇ ਮਸ਼ੀਨ ਲਗਾ ਕੇ ਔਰਤਾਂ ਦੀ ਜਾਂਚ ਕਰ ਰਿਹਾ ਸੀ। ਮੁਲਜ਼ਮ ਪਹਿਲਾਂ ਇੱਕ ਹਸਪਤਾਲ ਵਿੱਚ ਪੀਆਰਓ ਵਜੋਂ ਕੰਮ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮੁਲਜ਼ਮ ਮੁਤਾਬਕ ਜਲਦੀ ਅਮੀਰ ਬਣਨ ਲਈ ਉਸ ਨੇ ਟੈਸਟਿੰਗ ਮਸ਼ੀਨ ਦਿੱਲੀ ਤੋਂ ਖਰੀਦੀ ਸੀ। ਮੁਲਜ਼ਮ ਹੁਣ ਤੱਕ 35 ਤੋਂ 40 ਦੇ ਕਰੀਬ ਔਰਤਾਂ ਦੇ ਟੈਸਟ ਕਰ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰ ਔਰਤ ਤੋਂ 20 ਤੋਂ 30 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਹੁਣ ਪੁਲਿਸ ਇਸ ਮਾਮਲੇ ‘ਚ ਇਹ ਪਤਾ ਲਗਾਉਣ ‘ਚ ਲੱਗੀ ਹੋਈ ਹੈ ਕਿ ਦੋਸ਼ੀ ਕਿਹੜੇ-ਕਿਹੜੇ ਹਸਪਤਾਲਾਂ ਤੋਂ ਜੁੜਿਆ ਹੋਇਆ ਹੈ ਜਾਂ ਕਿਹੜੇ-ਕਿਹੜੇ ਲੋਕ ਉਸ ਨੂੰ ਗਾਹਕ ਮੁਹੱਈਆ ਕਰਵਾਉਂਦੇ ਸਨ।