ਭਾਰਤ ਵਿਚ 5G ਸਰਵਿਸ ਆਖਿਰਕਾਰ ਸ਼ੁਰੂ ਹੋ ਗਈ। ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਨੇ ਅੱਜ ਤੋਂ ਹੀ ਕਈ ਸ਼ਹਿਰਾਂ ਵਿਚ ਆਪਣੀ ਸਰਵਿਸ ਦੇਣਾ ਸ਼ੁਰੂ ਵੀ ਕਰ ਦਿੱਤਾ। ਅਜਿਹੇ ਵਿਚ ਸਵਾਲ ਹੈ ਕਿ ਲੋਕਾਂ ਨੂੰ 5ਜੀ ਇੰਟਰਨੈੱਟ ਇਸਤੇਮਾਲ ਕਰਨ ਲਈ ਨਵੀਂ ਸਿਮ ਖਰੀਦਣੀ ਹੋਵੇਗੀ ਜਾਂ ਨਹੀਂ। 5G ਇੰਟਰਨੈੱਟ ਲਈ ਕਿੰਨੇ ਦਾ ਰਿਚਾਰਜ ਕਰਾਉਣਾ ਹੋਵੇਗਾ। ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਇਥੇ ਜਾਣੋ-
2G, 3G ਤੇ 4G ਦੇ ਬਾਅਦ 5G ਮੋਬਾਈਲ ਨੈਟਵਰਕ ਦੀ ਇੰਟਰਨੈੱਟ ਸਰਵਿਸ ਦੀ 5ਵੀਂ ਜਨਰੇਸ਼ਨ ਹੈ।
ਨਹੀਂ, 4G ਨੈਟਵਰਕ ਅਜੇ ਖਤਮ ਨਹੀਂ ਹੋਵੇਗਾ। ਬੀਐੱਸਐੱਨਐੱਲ ਵਰਗੀਆਂ ਕੁਝ ਸਰਵਿਸ ਪ੍ਰੋਵਾਈਡਰਸ ਅੱਜ ਵੀ ਆਪਣੇ ਗਾਹਕਾਂ ਨੂੰ 3G ਸਰਵਿਸ ਦੇ ਰਹੇ ਹਨ। ਇਸੇ ਤਰ੍ਹਾਂ 4G ਨੈਟਵਰਕ ਵੀ ਦੇਸ਼ ਦੇ ਕੁਝ ਇਲਾਕਿਆਂ ਵਿਚ ਬਣਿਆ ਰਹੇਗਾ ਜਦੋਂ ਤੱਕ ਕਿ 5G ਨੈਟਵਰਕ ਪੂਰੀ ਤਰ੍ਹਾਂ ਟੇਕਓਵਰ ਨਾ ਕਰ ਲਵੇ।
ਇੰਡੀਅਨ ਮੋਬਾਈਲ ਕਾਂਗਰਸ ਵਿਚ ਅੱਜ ਪੀਐੱਮ ਮੋਦੀ ਨੇ 5G ਸਰਵਿਸ ਸੁਰੂ ਕੀਤੀ। ਏਅਰਟੈੱਲ ਨੇ ਦੱਸਿਆ ਕਿ ਕੰਪਨੀ ਮਾਰਚ 2024 ਤੱਕ ਦੇਸ਼ ਭਰ ਵਿਚ 5G ਸਰਵਿਸ ਸ਼ੁਰੂ ਕਰ ਦੇਵੇਗੀ। ਜੀਓ ਨੇ ਦਸੰਬਰ 2023 ਤੱਕ ਦੇਸ਼ ਭਰ ਵਿਚ ਇਸ ਨੂੰ ਪਹੁੰਚਾਉਣ ਦਾ ਪਲਾਨ ਰੱਖਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
5G ਸੇਵਾ ਦੀ ਵਰਤੋਂ ਕਰਨ ਲਈ ਤੁਹਾਨੂੰ ਨਵਾਂ ਸਿਮ ਖਰੀਦਣ ਦੀ ਲੋੜ ਨਹੀਂ ਹੈ। 5ਜੀ ਸਮਾਰਟਫੋਨ ਦੇ ਕਾਰਡ ਸਲਾਟ ਵਿੱਚ ਸਿਮ ਪਾ ਕੇ, ਤੁਸੀਂ 5ਜੀ ਸੇਵਾਵਾਂ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ। ਜੇਕਰ ਤੁਹਾਡੇ ਕੋਲ 3ਜੀ ਜਾਂ 4ਜੀ ਮੋਬਾਈਲ ਨਹੀਂ ਹੈ ਤਾਂ ਤੁਸੀਂ 5ਜੀ ਸੇਵਾ ਦੀ ਵਰਤੋਂ ਨਹੀਂ ਕਰ ਸਕੋਗੇ। 4G ਇੰਟਰਨੈੱਟ ਸਰਵਿਸ ਦੇ ਮੁਕਾਬਲੇ 5ਜੀ ਸਰਵਿਸ ਯੂਜ਼ ਕਰਨ ‘ਤੇ ਤੁਹਾਡਾ ਮੋਬਾਈਲ ਜਲਦ ਚਾਰਜ ਹੋਵੇਹਗਾ। 5ਜੀ ਰਿਚਾਰਜ ਪਲਾਨ ਨੂੰ ਲੈ ਕੇ ਜੀਓ ਏਅਰਟੈੱਲ ਜਾਂ ਕੈਬਨਿਟ ਮੰਤਰਾਲੇ ਨੇ ਕੁਝ ਵੀ ਸਾਫ ਨਹੀਂ ਕੀਤਾ। ਖਬਰ ਹੈ ਕਿ 5G ਪਲਾਨ ਦੀ ਕੀਮਤ 4 ਜੀ ਪਲਾਨ ਦੀ ਤਰ੍ਹਾਂ ਹੀ ਹੋਵੇਗੀ।