ਮੇਦਾਂਤਾ ਹਸਪਤਾਲ ਵਿਚ ਪਿਛਲੇ 6 ਦਿਨ ਤੋਂ ਭਰਤੀ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਤਬੀਅਤ ਅੱਜ ਅਚਾਨਕ ਵਿਗੜ ਗਈ। ਉੁਨ੍ਹਾਂ ਨੂੰ ਆਈਸੀਯੂ ਵਿਚ ਸ਼ਿਫਟ ਕੀਤਾ ਗਿਆ ਹੈ। ਆਕਸੀਜਨ ਲੈਵਲ ਘੱਟ ਹੋਣ ਦੀ ਵਜ੍ਹਾ ਨਾਲ ਮੁਲਾਇਮ ਨੂੰ ICU ਵਿਚ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਦੇ ਇਲਾਜ ਲਈ ਮੈਡੀਕਲ ਪੈਨਲ ਬਣਾਇਆ ਗਿਆ ਹੈ। ਉਹ 26 ਸਤੰਬਰ ਤੋਂ ਹਸਪਤਾਲ ਵਿਚ ਭਰਤੀ ਹਨ।
ਯੂਪੀ ਦੇ ਸਾਬਕਾ ਸੀਐੱਮ ਅਖਿਲੇਸ਼ ਯਾਦਵ, ਪਤਨੀ ਡਿੰਪਲ ਤੇ ਬੇਟੇ ਅਰਜੁਨ ਦੇ ਨਾਲ ਮੇਦਾਂਤਾ ਹਸਪਤਾਲ ਪਹੁੰਚ ਗਏ ਹਨ। ਸ਼ਿਵਪਾਲ ਯਾਦਵ ਵੀ ਹਸਪਤਾਲ ਵਿਚ ਮੌਜੂਦ ਹਨ। ਅਪਰਣਾ ਯਾਦਵ ਦਿੱਲੀ ਹੁੰਚ ਰਹੀ ਹੈ। ਮੁਲਾਇਮ ਸਿੰਘ ਦੇ ਗ੍ਰਿਹ ਜ਼ਿਲ੍ਹੇ ਇਟਾਵਾ ਦੇ ਸੈਫਈ ਪਿੰਡ ਤੋਂ ਉਨ੍ਹਾਂ ਦੇ ਕਰੀਬੀ ਤੇ ਪੂਰਾ ਪਰਿਵਾਰ ਦਿੱਲੀ ਪਹੁੰਚਿਆ ਹੈ। ਡਾਕਟਰਾਂ ਮੁਤਾਬਕ ਮੁਲਾਇਮ ਸਿੰਘ ਦਾ ਬਲੱਡ ਪ੍ਰੈਸ਼ਰ ਤੇ ਆਕਸੀਜਨ ਪਹਿਲਾਂ ਤੋਂ ਘੱਟ ਹੋ ਗਿਆ ਸੀ।
ਇਸ ਤੋਂ ਪਹਿਲਾਂ 24 ਜੂਨ, 2022 ਨੂੰ ਮੁਲਾਇਮ ਸਿੰਘ ਯਾਦਵ ਨੂੰ ਖਰਾਬ ਸਿਹਤ ਕਾਰਨ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਨੂੰ ਰੂਟੀਨ ਚੈਕਅੱਪ ਅਤੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਤੋਂ ਪਹਿਲਾਂ 15 ਜੂਨ ਦੀ ਸ਼ਾਮ ਨੂੰ ਮੁਲਾਇਮ ਨੂੰ ਮੇਦਾਂਤਾ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਥੇ ਸਿਹਤ ਜਾਂਚ ਤੋਂ ਬਾਅਦ ਦੋ ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਦਰਅਸਲ, ਮੁਲਾਇਮ ਸਿੰਘ ਯਾਦਵ ਪਿਛਲੇ ਦੋ ਸਾਲਾਂ ਤੋਂ ਬੀਮਾਰ ਹਨ। ਸਮੱਸਿਆ ਵਧਣ ‘ਤੇ ਉਨ੍ਹਾਂ ਨੂੰ ਅਕਸਰ ਹਸਪਤਾਲ ‘ਚ ਦਾਖਲ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: