ਮਹਾਰਾਸ਼ਟਰ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਜਾਨ ਨੂੰ ਵੱਡਾ ਖਤਰਾ ਦੱਸਿਆ ਜਾ ਰਿਹਾ ਹੈ। CMਸ਼ਿੰਦੇ ਨੂੰ ਆਤਮਘਾਤੀ ਧਮਾਕਾ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸ਼ਿੰਦੇ ਨੂੰ ਇਕ ਮਹੀਨੇ ਪਹਿਲਾਂ ਵੀ ਜਾਨ ਤੋਂ ਮਾਰਨ ਦਾ ਧਮਕੀ ਭਰਿਆ ਪੱਤਰ ਮਿਲਿਆ ਸੀ। ਉਸ ਦੇ ਬਾਅਦ ਇਕ ਅਣਜਾਨ ਫੋਨ ਕਾਲ ‘ਤੇ ਵੀ ਧਮਕੀ ਦਿੱਤੀ ਗਈ ਹੈ। ਉਦੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਭੇਜੀ ਗਈ ਉਸ ਧਮਕੀ ਭਰੀ ਚਿੱਠੀ ਵਿਚ ਮਾਓਵਾਦੀਆਂ ਦੇ ਹੱਥ ਹੋਣ ਦੀ ਗੱਲ ਦਾ ਪਤਾ ਲੱਗਾ ਸੀ।
CM ਸ਼ਿੰਦੇ ਨੇ ਉਸ ਧਮਕੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਹੋਈਆਂ ਹਨ, ਜਦੋਂ ਮੈਂ ਮੁੱਖ ਮੰਤਰੀ ਨਹੀਂ ਸੀ ਉਦੋਂ ਵੀ ਪਰ ਇਸ ਦਾ ਕੋਈ ਪ੍ਰਭਾਵ ਮੇਰੇ ‘ਤੇ ਨਹੀਂ ਹੋਇਆ ਹੈ ਤੇ ਨਾ ਅੱਗੇ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰੇਗੀ। ਗ੍ਰਹਿ ਮੰਤਰਾਲੇ ਸਮਰੱਥ ਹੈ। ਇਸ ਤਰ੍ਹਾਂ ਦੀ ਹਰਕਤ ਕੋਈ ਨਹੀਂ ਕਰ ਸਕਦਾ ਹੈ। ਮੈਂ ਲੋਕਾਂ ਨਾਲ ਮਿਲਦਾ ਰਹਿੰਦਾ ਹਾਂ, ਇਸੇ ਤਰ੍ਹਾਂ ਚੱਲਦਾ ਰਹੇਗਾ। ਮੈਂ ਇਸ ਤਰ੍ਹਾਂ ਦੀ ਧਮਕੀ ਤੋਂ ਨਾ ਡਰਿਆ ਹਾਂ ਤੇ ਨਾ ਹੀ ਡਰਾਂਗਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਰਾਜ ਕੇ ਖੂਫੀਆ ਆਸ਼ੂਤੋਸ਼ ਡੁਬਰੇ ਨੇ ਕਿਹਾ ਕਿ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਵਧਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਵਾਧੂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਠਾਣੇ ਵਿੱਚ ਸ਼ਿੰਦੇ ਦੇ ਨਿੱਜੀ ਨਿਵਾਸ ਅਤੇ ਮੁੰਬਈ ਵਿੱਚ ਵਰਸ਼ਾ ਦੇ ਸਰਕਾਰੀ ਨਿਵਾਸ ‘ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਿੰਦੇ ਪਹਿਲੀ ਵਾਰ 5 ਅਕਤੂਬਰ ਨੂੰ ਮੁੰਬਈ ਦੇ ਐਮਐਮਆਰਡੀਏ ਮੈਦਾਨ ਵਿੱਚ ਦੁਸਹਿਰਾ ਰੈਲੀ ਨੂੰ ਸੰਬੋਧਨ ਕਰਨ ਵਾਲੇ ਹਨ।