ਭਾਰਤੀ ਚੋਣ ਕਮਿਸ਼ਨ ਨੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਦੀਆਂ ਸੀਟਾਂ ‘ਤੇ ਉਪ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਮੁਤਾਬਕ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ 3 ਨਵੰਬਰ ਨੂੰ ਹੋਣਗੇ ਤੇ ਨਤੀਜੇ 6 ਨਵੰਬਰ ਨੂੰ ਐਲਾਨੇ ਜਾਣਗੇ।
ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਮੁਤਾਬਕ 6 ਸੂਬਿਆਂ ਦੀਆਂ ਜਿਹੜੀਆਂ 7 ਸੀਟਾਂ ‘ਤੇ ਵਿਧਾਨ ਸਭਾ ਦੇ ਚੋਣ ਹੋਣੇ ਹਨ ਉਹ ਮਹਾਰਾਸ਼ਟਰ ਵਿਚ ਅੰਧੇਰੀ ਪੂਰਬ, ਬਿਹਾਰ ਵਿਚ ਮੋਕਾਮਾ ਤੇ ਗੋਪਾਲਗੰਜ ਵਿਧਾਨ ਸਭਾ ਸੀਟ ਹੈ। ਹਰਿਆਣਾ ਵਿਚ ਊਧਮਪੁਰ ਤੇ ਤੇਲੰਗਾਨਾ ਵਿਚ ਮੁਨੁਗੋਡ ਵਿਧਾਨ ਸਭਾ ਸੀਟ ‘ਤੇ ਉਪ ਚੋਣ ਦਾ ਐਲਾਨ ਹੋਇਆ ਹੈ। ਚੋਣ ਕਮਿਸ਼ਨ ਵੱਲੋਂ ਉਤਰ ਪ੍ਰਦੇਸ਼ ਵਿਚ ਗੋਲਾ ਗੋਕਰਨਾਥ ਤੇ ਓਡੀਸ਼ਾ ਵਿਚ ਧਾਮਨਗਰ ਸੀਟ ਵਿਚ ਉਪ ਚੋਣ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਵਿਧਾਨ ਸਭਾ ਉਪ ਚੋਣਾਂ ਦੇ ਨੋਟੀਫਿਕੇਸ਼ਨ ਦੀ ਤਰੀਕ 14 ਅਕਤੂਬਰ ਹੈ। 17 ਅਕਤੂਬਰ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਤਰੀਕ ਹੈ। ਸਾਰੇ 7 ਵਿਧਾਨ ਸਭਾ ਦੀਆਂ ਸੀਟਾਂ ‘ਤੇ 3 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 6 ਨਵੰਬਰ ਨੂੰ ਗਿਣਤੀ ਦੇ ਬਾਅਤ ਉਪ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ।
ਚੋਣ ਕਮਿਸ਼ਨ ਮੁਤਾਬਕ ਜ਼ਿਮਨੀ ਚੋਣ 1 ਜਨਵਰੀ 2022 ਨੂੰ ਤਿਆਰ ਕੀਤੀ ਵੋਟਰ ਸੂਚੀ ਦੇ ਆਧਾਰ ‘ਤੇ ਹੋਵੇਗੀ। ਇਸ ਤੋਂ ਇਲਾਵਾ ਉਪ ਚੋਣਾਂ ਵਿੱਚ ਈਵੀਐਮ ਅਤੇ ਵੀਵੀਪੀਏਟੀ ਦੀ ਵਰਤੋਂ ਕੀਤੀ ਜਾਵੇਗੀ। ਜ਼ਿਮਨੀ ਚੋਣ ਵਿੱਚ ਵੋਟਰ ਵੋਟਰ ਆਈਡੀ ਤੋਂ ਇਲਾਵਾ 12 ਹੋਰ ਬਦਲਵੇਂ ਪਛਾਣ ਪੱਤਰਾਂ ਦੀ ਵਰਤੋਂ ਕਰ ਸਕਣਗੇ। ਜਿਸ ਵਿੱਚ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਪੈਨ ਕਾਰਡ, ਪਾਸਪੋਰਟ ਸਮੇਤ ਹੋਰ ਦਸਤਾਵੇਜ਼ ਸ਼ਾਮਲ ਹਨ।
ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਦੇ ਨਾਲ ਹੀ ਇਨ੍ਹਾਂ ਖੇਤਰਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜਿਸ ਤਹਿਤ ਇਨ੍ਹਾਂ ਹਲਕਿਆਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਰਕਾਰ ਨੂੰ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -: