ਮੈਡੀਸਨ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਸਾਲ 2022 ਲਈ ਇਹ ਪੁਰਸਕਾਰ ਸਵੀਡਨ ਦੇ ਵਿਗਿਆਨਕ ਸਵਾਂਤੇ ਪਾਬੋ ਨੂੰ ਦਿੱਤਾ ਗਿਆ ਹੈ। ਸਵਾਂਤੇ ਸਵੀਡਨ ਦੇ ਇਕ ਜੇਨੇਟਿਸਟ ਹਨ। ਉਹ ਵਿਕਾਸਵਾਦੀ ਜੈਨੇਟਿਕਸ ਦੇ ਮਾਹਰ ਹੈ। ਪਾਬੋ ਨੂੰ ਇਹ ਨੋਬਲ ਪੁਰਸਕਾਰ ਵਿਲੁਪਤ ਹੋਮਿਨਿਨ ਅਤੇ ਮਨੁੱਖੀ ਵਿਕਾਸ ਦੇ ਜੀਨੋਮ ਨਾਲ ਸਬੰਧਤ ਖੋਜਾਂ ਲਈ ਦਿੱਤਾ ਗਿਆ ਹੈ।
ਨੋਬਲ ਕਮੇਟੀ ਦੇ ਸਕੱਤਰ ਥਾਮਸ ਪਰਲਮੈਨ ਨੇ ਸੋਮਵਾਰ ਨੂੰ ਸਟਾਕਹੋਮ, ਸਵੀਡਨ ਵਿੱਚ ਕੈਰੋਲਿਨਸਕਾ ਇੰਸਟੀਚਿਊਟ ਵਿੱਚ ਜੇਤੂ ਦਾ ਐਲਾਨ ਕੀਤਾ। ਮੈਡੀਸਨ ਦੇ ਨੋਬਲ ਪੁਰਸਕਾਰ ਨਾਲ ਨੋਬਲ ਪੁਰਸਕਾਰਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਨੋਬਲ ਪੁਰਸਕਾਰ ਨੂੰ ਵਿਗਿਆਨ ਦੀ ਦੁਨੀਆ ਦਾ ਸਭ ਤੋਂ ਸਤਿਕਾਰਤ ਪੁਰਸਕਾਰ ਮੰਨਿਆ ਜਾਂਦਾ ਹੈ। ਸਵੀਡਨ ਦੇ ਕੈਰੋਲਿਨਸਕਾ ਇੰਸਟੀਚਿਊਟ ਦੀ ਨੋਬਲ ਅਸੈਂਬਲੀ ਇਸ ਨੂੰ ਦਿੰਦੀ ਹੈ। ਇਸਦੀ ਇਨਾਮੀ ਰਾਸ਼ੀ 10 ਮਿਲੀਅਨ ਸਵੀਡਿਸ਼ ਕਰਾਊਂਸ ਹੈ।
ਇਹ ਵੀ ਪੜ੍ਹੋ : ECI ਨੇ 6 ਸੂਬਿਆਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਦੀ ਤਰੀਕ ਦਾ ਕੀਤਾ ਐਲਾਨ
ਇਨ੍ਹਾਂ ਪੁਰਸਕਾਰਾਂ ਦਾ ਐਲਾਨ ਮੰਗਲਵਾਰ ਨੂੰ ਭੌਤਿਕ ਵਿਗਿਆਨ, ਬੁੱਧਵਾਰ ਨੂੰ ਰਸਾਇਣ ਵਿਗਿਆਨ ਅਤੇ ਵੀਰਵਾਰ ਨੂੰ ਸਾਹਿਤ ਦੇ ਖੇਤਰ ਵਿੱਚ ਕੀਤਾ ਜਾਵੇਗਾ। ਇਸ ਸਾਲ (2022) ਲਈ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅਤੇ ਅਰਥ ਸ਼ਾਸਤਰ ਦੇ ਖੇਤਰ ਵਿੱਚ ਇਨਾਮ ਦਾ ਐਲਾਨ 10 ਅਕਤੂਬਰ ਨੂੰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: