ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਨਿੱਜੀ ਬੱਸ ਪਲਟ ਗਈ। ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 67 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਹਨ, ਜੋ ਸਵੇਰੇ ਸਕੂਲ ਲਈ ਨਿਕਲੇ ਸਨ। ਇਸ ਤੋਂ ਇਲਾਵਾ ਆਫਿਸ ਜਾਣ ਵਾਲੇ ਮੁਲਾਜ਼ਮ ਵੀ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਬੱਸ ਮੋਂਗਰੀ ਤੋਂ ਊਧਮਪੁਰ ਸ਼ਹਿਰ ਵੱਲ ਜਾ ਰਹੀ ਸੀ ਜਿਵੇਂ ਹੀ ਬੱਸ ਕ੍ਰਿਮਾਚੀ ਮਾਨਸਰ ਪਹੁੰਚੀ ਤਾਂ ਚਾਲਕ ਨੇ ਮੋੜ ‘ਤੇ ਕੰਟਰੋਲ ਗੁਆ ਦਿੱਤਾ। ਇਸ ਨਾਲ ਬੱਸ ਪਲਟ ਕਈ ਤੇ ਖੱਡ ‘ਚ ਜਾ ਡਿੱਗੀ। ਹਾਦਸੇ ਦਾ ਪਤਾ ਲੱਗਦੇ ਹੀ ਸਥਾਨਕ ਲੋਕ ਮਦਦ ਲਈ ਪਹੁੰਚੇ। ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸੇ ਤਰ੍ਹਾਂ 15 ਸਤੰਬਰ ਨੂੰ ਰਾਜੌਰੀ ਦੇ ਭੀਂਬਰ ਗਲੀ ਕੋਲ ਇਕ ਬੱਸ ਡੂੰਘੀ ਖੱਡ ਵਿਚ ਡਿੱਗ ਗਈ ਸੀ ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ ਤੇ ਇਸੇ ਤਰ੍ਹਾਂ 14 ਸਤੰਬਰ ਨੂੰ ਵੀ ਪੁੰਛ ਵਿਚ ਇਕ ਮਿੰਨੀ ਬੱਸ ਖੱਡ ਵਿਚ ਜਾ ਡਿੱਗੀ ਸੀ ਜਿਸ ਨਾਲ 12 ਲੋਕਾਂ ਦੀ ਮੌਤ ਹੋ ਗਈ ਸੀ ਤੇ 30 ਲੋਕ ਜ਼ਖਮੀ ਹੋ ਗਏ ਸਨ।