ਮੂਸੇਵਾਲਾ ਕਤਲਕੇਸ ਵਿਚ ਸ਼ਾਮਲ ਦੀਪਕ ਟੀਨੂੰ ਨੇਪਾਲ ਭੱਜ ਸਕਦਾ ਹੈ। ਇਸ ਦਾ ਪਤਾ ਲੱਗਦਿਆਂ ਹੀ ਪੰਜਾਬ ਪੁਲਿਸ ਨੇ ਉਸ ਦਾ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਵਿਚ ਵੀ ਇਸ ਬਾਰੇ ਜਾਣਕਾਰੀ ਦਿੱਤੀ। ਉਥੇ ਉਸ ਨੂੰ ਭਜਾਉਣ ਦੇ ਦੋਸ਼ ਵਿਚ ਗ੍ਰਿਫਤਾਰ ਸੀਆਈਏ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ।
ਪ੍ਰਿਤਪਾਲ ਸਿੰਘ ਨੂੰ ਕੋਰਟ ਨੇ 4 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਉਸ ਤੋਂ ਹੁਣ ਫਰਾਰੀ ਦੀ ਸਾਰੀ ਕਹਾਣੀ ਪੁੱਛੀ ਜਾਵੇਗੀ। ਗੈਂਗਸਟਰ ਦੇ ਫਰਾਰ ਹੋਣ ਦੀ ਵਜ੍ਹਾ ਨਾਲ ਮਾਨਸਾ ਪੁਲਿਸ ਦੇ ਨਾਲ ਇਸ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁਝ ਹਫਤੇ ਪਹਿਲਾਂ ਗੋਇੰਦਵਾਲ ਜੇਲ੍ਹ ਵਿਚ ਦੀਪਕ ਟੀਨੂੰ ਤੋਂ 2 ਮੋਬਾਈਲ ਬਰਾਮਦ ਹੋਏ ਸਨ। ਮੋਬਾਈਲ ਜ਼ਰੀਏ ਉਸ ਨੇ ਫਰਾਰ ਹੋਣ ਦੀ ਸਾਜ਼ਿਸ਼ ਰਚੀ ਸੀ। ਇਸ ਦੇ ਬਾਅਦ ਜਦੋਂ ਉਸ ਨੂੰ ਰਿਮਾਂਡ ‘ਤੇ ਬਾਹਰ ਲਿਆਂਦਾ ਗਿਆ ਤਾਂ ਉਹ ਭੱਜ ਨਿਕਲਿਆ। ਹਾਲਾਂਕਿ ਬਿਨਾਂ ਸਕਿਓਰਿਟੀ ਤੇ ਹਥਕੜੀ ਰਾਤ ਦੇ ਹਨ੍ਹੇਰੇ ਵਿਚ ਉਸ ਨੂੰ ਬਾਹਰ ਕਿਉਂ ਲਿਜਾਇਆ ਗਿਆ, ਇਸ ਬਾਰੇ ਸਬ-ਇੰਸਪੈਕਟਰ ਪ੍ਰਿਤਪਾਲ ਤੋਂ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਲਾਰੈਂਸ ਗੈਂਗ ਨੂੰ ਡਰ ਹੈ ਕਿ ਪੰਜਾਬ ਪੁਲਿਸ ਤੇ ਖਾਸ ਕਰਕੇ ਐਂਟੀ ਗੈਂਗਸਟਰ ਟਾਸਕ ਫੋਰਸ ਦੀਪਕ ਟੀਨੂੰ ਦਾ ਐਨਕਾਊਂਟਰ ਕਰ ਸਕਦੀ ਹੈ। ਲਾਰੈਂਸ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਪੰਜਾਬ ਤੇ ਹਰਿਆਣਾ ਦੀ ਪੁਲਿਸ ਨੂੰ ਧਮਕਾਇਆ ਦੂਜੇ ਪਾਸੇ ਟੀਨੂੰ ਦੇ ਵਕੀਲ ਨੇ ਵੀ ਫਰਾਰੀ ਦੇ ਪਿੱਛੇ ਪੁਲਿਸ ਦਾ ਹੱਥ ਦੱਸ ਕੇ ਫੇਕ ਐਨਕਾਊਂਟਰ ਦੀ ਸ਼ੰਕਾ ਪ੍ਰਗਟਾਈ।