ਮਹਾਰਾਸ਼ਟਰ ਦੇ ਪਾਲਘਰ ਵਿਚ ਗਰਬਾ ਵਿਚ ਨੱਚਦੇ-ਨੱਚਦੇ 35 ਸਾਲ ਦੇ ਨੌਜਵਾਨ ਦੀ ਮੌਤ ਦੇ ਬਾਅਦ ਉਸ ਦੇ ਪਿਤਾ ਨੇ ਵੀ ਸਦਮੇ ਵਿਚ ਆ ਕੇ ਦਮ ਤੋੜ ਦਿੱਤਾ। ਪਾਲਘਰ ਦੇ ਵਿਰਾਰ ਵਿਚ ਇਕ ਗਰਬਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਮਨੀਸ਼ ਨਰਪਜੀ ਸੋਨਿਗ੍ਰਾ ਡਾਂਸ ਕਰਦੇ ਸਮੇਂ ਡਿੱਗ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਇਹ ਖਬਰ ਮਨੀਸ਼ ਦੇ ਪਿਤਾ ਨੇ ਸੁਣੀ ਤਾਂ ਉਨ੍ਹਾਂ ਨੇ ਵੀ ਦਮ ਤੋੜ ਦਿਤਾ।
ਵਿਰਾਰ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਨੀਸ਼ ਨਰਪਜੀ ਸੋਨਿਗ੍ਰਾ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਵਿਰਾਰ ਦੇ ਗਲੋਬਲ ਸਿਟੀ ਵਿਚ ਇਕ ਗਰਬਾ ਪ੍ਰੋਗਰਾਮ ਵਿਚ ਨੱਚਦੇ ਹੋਏ ਡਿੱਗ ਗਏ ਸਨ। ਜਦੋਂ ਹਸਪਤਾਲ ਲਿਜਾਂਦਾ ਗਿਆ ਤਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਤਾ ਤੇ ਬੇਟੇ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਦੁਰਘਟਨਾਵਸ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸੇ ਤਰ੍ਹਾਂ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿਚ ਗਰਬਾ ਖੇਡਦੇ ਹੋਏ 21 ਸਾਲ ਦੇ ਨੌਜਵਾਨ ਵੀਰੇਂਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਘਟਨਾ ਆਨੰਦ ਦੇ ਤਾਰਾਪੁਰ ਦੀ ਸ਼ਿਵ ਸ਼ਕਤੀ ਸੁਸਾਇਟੀ ਵਿਚ ਹੋਈ ਹੈ। ਸ਼ਿਵ ਸ਼ਕਤੀ ਸੁਸਾਇਟੀ ਵਿਚ ਨਰਾਤਿਆਂ ਮੌਤੇ 9 ਦਿਨ ਤੱਕ ਸੁਸਾਇਟੀ ਵਿਚ ਗਰਬਾ ਦਾ ਆਯੋਜਨ ਹੁੰਦਾ ਹੈ। 30 ਸਤੰਬਰ ਨੂੰ 21 ਸਾਲ ਦੇ ਵੀਰੇਂਦਰ ਸਿੰਘ ਰਾਜਪੂਤ ਗਰਬਾ ਖੇਡ ਰਿਹਾ ਸੀ। ਇਸ ਦੌਰਾਨ ਉਸ ਦੇ ਦੋਸਤ ਵੀਡੀਓ ਬਣਾ ਰਹੇ ਸਨ। ਅਚਾਨਕ ਤੋਂ ਵੀਰੇਂਦਰ ਡਿੱਗ ਗਿਆ। ਹਸਪਤਾਲ ਲਿਜਾਂਦੇ ਹੋਏ ਰਸਤੇ ਵਿਚ ਹੀ ਆਨੰਦ ਨੇ ਦਮ ਤੋੜ ਦਿੱਤਾ।