ਖੰਨਾ ਵਿਚ ਦੁਸਹਿਰੇ ਤੋਂ ਇਕ ਦਿਨ ਪਹਿਲਾਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਥੇ ਦੋ ਕਮੇਟੀਆਂ ਵਿਚਾਲੇ ਦੁਸਹਿਰਾ ਮਨਾਉਣ ਨੂੰ ਲੈ ਕੇ ਈਗੋ ਦੀ ਲੜਾਈ ਚੱਲ ਪਈ ਹੈ। ਜਿਸ ਕਰਕੇ ਪ੍ਰਸ਼ਾਸਨ ਨੇ ਵੱਖਰੀ ਕਮੇਟੀ ਦੁਸਹਿਰਾ ਮਨਾਉਣ ਉਪਰ ਮੁਕੰਮਲ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਨੇ ਦੁਸਹਿਰਾ ਮਨਾਉਣ ਵਾਲੀ ਥਾਂ ਉਪਰ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਲਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਹੈ।
ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਦੋਵੇਂ ਕਮੇਟੀਆਂ ਨੂੰ ਬਿਠਾ ਕੇ ਗੱਲਬਾਤ ਕੀਤੀ ਸੀ। ਪਰ, ਇੱਕ ਥਾਂ ਉਪਰ ਦੁਸਹਿਰਾ ਮਨਾਉਣ ਉਪਰ ਸਹਿਮਤੀ ਨਹੀਂ ਹੋ ਸਕੀ। ਹੁਣ ਪੁਲਿਸ ਦੀ ਘਾਟ ਹੈ। ਦੋ ਥਾਵਾਂ ਉਪਰ ਫੋਰਸ ਭੇਜੀ ਨਹੀਂ ਜਾ ਸਕਦੀ। ਝੋਨਾ ਖੇਤਾਂ ਚ ਖੜ੍ਹਾ ਹੈ। ਫਸਲ ਦੇ ਕੋਲ ਦੁਸਹਿਰਾ ਮਨਾਉਣ ਦੀ ਇਜਾਜ਼ਤ ਨਹੀਂ ਮਿਲ ਸਕਦੀ। ਇਸ ਕਰਕੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਜਿੱਥੇ ਪ੍ਰਸ਼ਾਸਨ ਬਿਹਤਰ ਸਮਝੇ ਉਥੇ ਦੁਸਹਿਰਾ ਮਨਾਉਣ ਦੀ ਇਜ਼ਾਜਤ ਦੇਵੇ।
ਇਹ ਵੀ ਪੜ੍ਹੋ : ਸਮਰਾਲਾ : ਨਸ਼ਾ ਖਰੀਦਣ ਲਈ ਪੈਸੇ ਨਾ ਮਿਲਣ ‘ਤੇ ਨੌਜਵਾਨ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਦੋਵੇਂ ਕਮੇਟੀਆਂ ਵੱਲੋਂ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਸਨ। ਕਲਾਕਾਰ ਵੀ ਬੁਲਾ ਲਏ ਗਏ ਸਨ ਪਰ ਹੁਣ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਨਹੀਂ ਮਿਲ ਰਹੀ ਹੈ। ਪ੍ਰਸ਼ਾਸਨ ਨੇ ਦੋਵਾਂ ਕਮੇਟੀਆਂ ਨੂੰ ਇੱਕ ਥਾਂ ‘ਤੇ ਦੁਸਹਿਰਾ ਮਨਾਉਣ ਦੀ ਸਲਾਹ ਦਿੱਤੀ ਹੈ ਪਰ ਉਨ੍ਹਾਂ ਵਿਚ ਇਸ ਨੂੰ ਲੈ ਕੇ ਸਹਿਮਤੀ ਨਹੀਂ ਬਣ ਰਹੀ।
ਵੀਡੀਓ ਲਈ ਕਲਿੱਕ ਕਰੋ -: