ਗੁਜਰਾਤ ਦੇ ਸੂਰਤ ਤੋਂ ਪੁਲਿਸ ਨੇ ਇਕ ਐਂਬੂਲੈਂਸ ਤੋਂ 25 ਕਰੋੜ 80 ਲੱਖ ਰੁਪਏ ਦੇ ਜਾਅਲੀ ਨੋਟ ਜ਼ਬਤ ਕੀਤੇ ਹਨ। ਮਾਮਲੇ ਵਿਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲਾ 29 ਸਤੰਬਰ ਹੈ। ਇਹ ਜਾਣਕਾਰੀ ਅੱਜ ਐਸ.ਪੀ., ਸੂਰਤ ਦਿਹਾਤੀ ਹਿਤੇਸ਼ ਕੁਮਾਰ ਹੰਸਰਾਜ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮਾਂ ਦੇ ਘਰੋਂ 52 ਕਰੋੜ ਅਤੇ 12 ਕਰੋੜ ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਿਕਾਸ ਜੈਨ ਅਤੇ ਦੀਨਾਨਾਥ ਯਾਦਵ ਨੇ ਇਹ ਖੇਪ ਮੁੰਬਈ ਤੋਂ ਭੇਜੀ ਸੀ। 3 ਦੋਸ਼ੀਆਂ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ 2,27,04,50,000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ। 67 ਕਰੋੜ ਰੁਪਏ ਦੇ ਨਕਲੀ ਨੋਟ ਨੋਟਬੰਦੀ ਤੋਂ ਪਹਿਲਾਂ ਦੇ ਨੋਟ ਹਨ।
ਇਹ ਵੀ ਪੜ੍ਹੋ : ਉੱਤਰਾਖੰਡ ‘ਚ ਆਇਆ ਬਰਫ ਦਾ ਤੂਫਾਨ, 8 ਪਰਬਤਰੋਹੀਆਂ ਨੂੰ ਬਚਾਇਆ, 11 ਅਜੇ ਵੀ ਲਾਪਤਾ
ਇਸ ਰਕਮ ਵਿੱਚ 67 ਕਰੋੜ ਰੁਪਏ ਦੇ ਬੰਦ ਕੀਤੇ 500 ਅਤੇ 1000 ਰੁਪਏ ਦੇ ਨੋਟ ਵੀ ਸ਼ਾਮਲ ਹਨ। ਮੁਲਜ਼ਮਾਂ ਨੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਲਈ ਟਰੱਸਟ, ਕੰਪਨੀ ਅਤੇ ਕਮਿਸ਼ਨ ਦੇ ਨਾਂ ’ਤੇ ਲੋਕਾਂ ਨੂੰ ਠੱਗਿਆ ਸੀ। ਪੁਲਿਸ ਨੇ ਇਨ੍ਹਾਂ ਨਕਲੀ ਨੋਟਾਂ ਨੂੰ ਛਾਪਣ ਵਾਲੇ ਪ੍ਰਿੰਟਰ ਨੂੰ ਫੜਨ ਲਈ 2 ਵਾਧੂ ਟੀਮਾਂ ਦਾ ਗਠਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: