ਭਾਰਤੀ ਰੁਪਏ ਵਿਚ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ ਪਹਿਲੀ ਵਾਰ 82 ਦੇ ਲੈਵਲ ਨੂੰ ਪਾਰ ਕਰ ਗਿਆ। ਰੁਪਿਆ 32 ਪੈਸੇ ਦੀ ਗਿਰਾਵਟ ਦੇ ਨਾਲ 82.20 ਦੇ ਪੱਧਰ ‘ਤੇ ਖੁੱਲ੍ਹਿਆ। ਇਸ ਨਾਲ ਪਿਛਲੇ ਸੈਸ਼ਨ ਵਿਚ ਰੁਪਿਆ 81.88 ਦੇ ਲੈਵਲ ‘ਤੇ ਸੀ।
ਡਾਲਰ ਦੇ ਮੁਕਾਬਲੇ ਰੁਪਏ ਨੇ ਪਹਿਲੀ ਵਾਰ 23 ਸਤੰਬਰ 2022 ਨੂੰ 81 ਦਾ ਪੱਧਰ ਤੇ 20 ਜੁਲਾਈ 2022 ਨੂੰ 80 ਦਾ ਪੱਧਰ ਪਾਰ ਕੀਤਾ ਸੀ। ਡਾਲਰ ਇੰਡੈਕਸ ਵਿਚ ਮਜ਼ਬੂਤੀ ਦੇ ਚੱਲਦਿਆਂ ਹੋਰ ਦੂਜੀ ਕਰੰਸੀਜ਼ ‘ਤੇ ਦਬਾਅ ਦਿਖਾਈ ਦੇ ਰਿਹਾ ਹੈ।
ਅਮਰੀਕਾ ਵਿਚ ਸਤੰਬਰ ਦੇ ਜੌਬ ਡਾਟਾ ਅੱਜ ਆਉਣ ਵਾਲੇ ਹਨ। ਇਸ ਲਈ ਪਹਿਲਾਂ ਨਿਵੇਸ਼ਕ ਕਾਫੀ ਅਲਰਟ ਹਨ।ਡਾਲਰ ਇੰਡੈਕਸ 1 ਫੀਸਦੀ ਉਛਾਲ ਦੇ ਨਾਲ 112.26 ਦੇ ਪੱਧਰ ‘ਤੇ ਪਹੁੰਚ ਗਿਆ। ਇਸ ਸਾਲ ਹੁਣ ਤੱਕ ਡਾਲਰ ਇੰਡੈਕਸ ਵਿਚ ਲਗਭਗ 17 ਫੀਸਦੀ ਦਾ ਉਛਾਲ ਆ ਚੁੱਕਾ ਹੈ। ਵੀਰਵਾਰ ਨੂੰ ਗੋਲਡ ਗਿਰਾਵਟ ਦੇ ਨਾਲ 1711 ਡਾਲਰ ਪ੍ਰਤੀ ਔਸ ‘ਤੇ ਟ੍ਰੈਂਡ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: