ਪਾਨੀਪਤ ਵਿਚ ਦਰਦਨਾਕ ਹਾਦਸਾ ਵਪਰ ਗਿਆ ਜਿਥੇ ਤੇਜ਼ ਰਫਤਾਰ ਕਾਰ ਦੇ ਟੱਕਰ ਮਾਰ ਦੇਣ ਨਾਲ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਆਪਸ ਵਿਚ ਗੱਲਬਾਤ ਕਰ ਰਹੇ ਤਿੰਨ ਦੋਸਤਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਦੀ ਦੀ ਮੌਤ ਤਾਂ ਮੌਕੇ ‘ਤੇ ਹੀ ਹੋ ਗਈ। ਤੀਜੇ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ ਦੇ ਬਾਅਦ ਕਾਰ ਚਾਲਕ ਕਾਰ ਉਥੇ ਛੱਡ ਕੇ ਭੱਜ ਨਿਕਲਿਆ।
ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਸੋਨੀਪਤ ਦੇ ਪਿੰਡ ਬਨਵਾਸਾ ਵਾਸੀ ਸੰਦੀਪ ਕੈਂਟਰ ਵਿਚ ਚਾਰਪਾਈ ਦੇ ਬਾਣ ਭਰ ਕੇ ਸੋਨੀਪਤ ਦੇ ਸੈਨੀਪੁਰਾ ਗੋਹਾਣਾ ਤੋਂ ਦੇਰ ਸ਼ਾਮ ਚੰਡੀਗੜ੍ਹ ਲਈ ਨਿਕਲਿਆ ਸੀ। ਉਸ ਦੇ ਨਾਲ ਉਸ ਦਾ ਭਾਣਜਾ ਤੇ ਰੋਹਤਕ ਦੇ ਚੁਲਿਆਨਾ ਦਾ ਰਹਿਣ ਵਾਲਾ ਰਾਕੇਸ਼ ਵੀ ਸੀ। ਪਿੰਡ ਕੈਂਤ ਕੋਲ ਸਰਵਿਸ ਰੋਡ ‘ਤੇ ਕੈਂਟਰ ਰੋਕ ਕੇ ਉਹ ਟਾਇਰ ਚੈੱਕ ਕਰਨ ਲੱਗੇ। ਇਸੇ ਦੌਰਾਨ ਸੰਦੀਪ ਨੇ ਆਪਣੇ ਦੋ ਦੋਸਤਾਂ ਪਿੰਡ ਪੂਠਰ ਦੇ 40 ਸਾਲਾ ਧਰਮਬੀਰ ਤੇ ਪਿੰਡ ਢੜਾਣਾ ਦੇ 31 ਸਾਲਾ ਮੋਨੂੰ ਨੂੰ ਬੁਲਾ ਲਿਆ।
ਦੋਵੇਂ ਬਾਇਕ ਨਾਲ ਸੰਦੀਪ ਨੂੰ ਮਿਲਣ ਪਹੁੰਚ ਗਏ ਤੇ ਸਰਵਿਸ ਰੋਡ ‘ਤੇ ਖੜ੍ਹੇ ਹੋ ਕੇ ਇਕ ਦੂਜੇ ਦਾ ਹਾਲਚਾਲ ਪੁੱਛਣ ਲੱਗੇ। ਸੰਦੀਪ ਦਾ ਭਾਣਜਾ ਰਾਕੇਸ਼ ਉਨ੍ਹਾਂ ਤੋਂ ਥੋੜ੍ਹੀ ਦੂਰੀ ‘ਤੇ ਵੱਖਰਾ ਖੜ੍ਹਾ ਹੋ ਗਿਆ। ਇਸ ਦੌਰਾਨ ਗੋਹਾਨਾ ਵੱਲੋਂ ਤੇਜ਼ ਰਫਤਾਰ ਆ ਰਹੀ ਕਾਰ ਨੇ ਉਨ੍ਹਾਂ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ। ਇਹ ਦੇਖ ਸੰਦੀਪ ਦਾ ਭਾਣਜਾ ਰਾਕੇਸ਼ ਤੇ ਚਾਲਕ ਹੈਰਾਨ ਹੋ ਗਿਆ। ਰਾਕੇਸ਼ ਨੇ ਘਟਨਾ ਦੀ ਸੂਚਨਾ ਪਰਿਵਾਰ ਵਾਲਿਆਂ ਤੇ ਪੁਲਿਸ ਨੂੰ ਦਿੱਤੀ। ਗੰਭੀਰ ਤੌਰ ‘ਤੇ ਜ਼ਖਮੀ ਸੋਨੂੰ ਨੂੰ ਪਰਿਵਾਰ ਵਾਲੇ ਪੀਜੀਆਈ ਖਾਨਪੁਰ ਲੈ ਗਏ ਪਰ ਉਸ ਦੀ ਵੀ ਰਸਤੇ ਵਿਚ ਮੌਤ ਹੋ ਗਈ।
ਹਾਦਸੇ ਵਿਚ ਜਾਨ ਗੁਆਉਣ ਵਾਲੇ ਧਰਮਬੀਰ (40), ਸੰਦੀਪ (35) ਤੇ ਮੋਨੂੰ (31) ਤਿੰਨੋਂ ਵਿਆਹੁਤਾ ਸਨ। ਸੰਦੀਪ ਦੀਆਂ ਦੋ ਧੀਆਂ ਹਨ। ਇਕ ਪੰਜ ਸਾਲ ਦੀ ਤੇ ਦੂਜੀ ਦੋ ਸਾਲ ਦੀ। ਧਰਮਬੀਰ ਦੀ ਇਕ ਬੇਟੀ ਹੈ ਜੋ ਦਸ ਸਾਲ ਦੀ ਹੈ ਤੇ ਪੰਜ ਤੇ 1 ਸਾਲ ਦੇ ਦੋ ਪੁੱਤਰ ਹਨ। ਥਾਣਾ ਇਸਰਾਨਾ ਪੁਲਿਸ ਕੈਂਟਰ ਚਾਲਕ ਸੰਦੀਪ ਦੇ ਭਾਣਜੇ ਤੇ ਚਾਲਕ ਰਾਕੇਸ਼ ਦੇ ਬਿਆਨ ‘ਤੇ ਕਾਰ ਚਾਲਕ ਵਿਰੁੱਧ ਐੱਫਆਈਆਰ ਦਰਜ ਕਰਕੇ ਉਸ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: