ਲੁਧਿਆਣਾ ਵਿਚ ਵਰਧਮਾਨ ਚੌਕ, ਗਲਾਡਾ ਮੈਦਾਨ ਵਿਚ ਪਿਛਲੇ 15 ਦਿਨ ਤੋਂ ਦੁਸਹਿਰਾ ਮੇਲਾ ਚੱਲ ਰਿਹਾ ਹੈ। ਵੀਰਵਾਰ ਸ਼ਾਮ ਕੁਝ ਨੌਜਵਾਨ ਝੂਲਾ ਝੂਲਣ ਆਏ। ਉਹ ਕੋਲੰਬਸ ਝੂਲੇ ਦਾ ਮਜ਼ਾ ਲੈ ਰਹੇ ਸਨ ਕਿ ਅਚਾਨਕ ਝੂਲੇ ਵਿਚ ਕਰੰਟ ਆ ਗਿਆ ਜਿਸ ਨਾਲ ਗਗਨਦੀਪ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ।
ਪੁਲਿਸ ਨੇ ਮੇਲੇ ਵਿਚ ਲੱਗੇ ਜਾਇਰਾਇਡ ਦੇ ਠੇਕੇਦਾਰ ਸਣੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਝੂਲਾ ਵੀ ਸੀਲ ਕਰ ਦਿੱਤਾ ਗਿਆ ਹੈ। ਥਾਣਾ ਮੋਤੀ ਨਗਰ ਦੇ ਐੱਸਐੱਚਓ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਖਾਲਿਦ ਅਲੀ, ਵਿੱਕੀ ਤੇ ਸੰਤੋਸ਼ ਵਜੋਂ ਹੋਈ ਹੈ।
ਝੂਲੇ ਦਾ ਠੇਕੇਦਾਰ ਖਾਲਿਦ ਅਲੀ ਹੈ, ਵਿੱਕੀ ਦੇ ਸੰਤੋਸ਼ ਸੰਚਾਲਕ ਸਨ। ਦੋਸ਼ੀਆਂ ਖਿਲਾਫ ਧਾਰਾ 304ਏ (ਲਾਪ੍ਰਵਾਹੀ ਨਾਲ ਮੌਤ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐੱਸਐੱਚਓ ਸੰਜੀਵ ਕਪੂਰ ਨੇ ਕਿਹਾ ਕਿ ਅਪਰਾਧ ਜ਼ਮਾਨਤੀ ਹੋਣ ਕਾਰਨ ਦੋਸ਼ੀਆਂ ਨੂੰ ਜ਼ਮਾਨਤ ‘ਤੇ ਰਿਹਾਅ ਵੀ ਕਰ ਦਿੱਤਾ ਗਿਆ ਹੈ।
ਪੁਲਿਸ ਟੀਮ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਦੋਸ਼ੀ ਸਬੂਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ। SHO ਕਪੂਰ ਨੇ ਕਿਹਾ ਕਿ ਠੇਕੇਦਾਰਾਂ ਨੇ ਜਾਇਰਾਇਡ ਨੂੰ ਬਿਜਲੀ ਦੀ ਸਪਲਾਈ ਲਈ ਜਨਰੇਟਰ ਲਗਾਏ ਸਨ। ਠੇਕੇਦਾਰ ਨੇ ਜਾਇਰਾਇਡ ‘ਤੇ ਲੱਗੀਆਂ ਸਜਾਵਟੀ ਲਾਈਟਾਂ ਨੂੰ ਜਨਰੇਟਰ ਨਾਲ ਜੋੜਿਆ ਹੈ ਤੇ ਇਕ ਜੋੜ ਵਿਚ ਕਰੰਟ ਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਠੇਕੇਦਾਰ ਨੇ ਨੌਜਵਾਨਾਂ ਨੂੰ ਜਾਇਰਾਇਟ ਦੀ ਸਵਾਰੀ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਇਸ ਦੀ ਜਾਂਚ ਨਹੀਂ ਕੀਤੀ। ਹਾਦਸੇ ਵਿਚ ਗ੍ਰਾਮ ਮੁੰਡੀਆਂ ਖੁਰਦ ਦੇ 22 ਸਾਲਾ ਗਗਨਦੀਪ ਸਿੰਘ ਦੀ ਮੌਤ ਹੋਈ ਸੀ।