ਸੋਲਰ ਲਾਈਟ ਘੁਟਾਲੇ ਮਾਮਲੇ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਰਹੇ ਅਤੇ ਮੁੱਲਾਂਪੁਰ ਦਾਖਾ ਤੋਂ ਵਿਧਾਨਸਭਾ ਚੋਣਾਂ ਲੜ ਚੁੱਕੇ ਕੈਪਟਨ ਸੰਦੀਪ ਸੰਧੂ ਦੀ ਮੋਹਾਲੀ ਰਿਹਾਇਸ਼ ‘ਤੇ ਵਿਜੀਲੈਂਸ ਨੇ ਅੱਜ ਛਾਪਾ ਮਾਰਿਆ। ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਿਸੇ ਵੀ ਸਮੇਂ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਟੀਮ ਨੇ ਇਸ ਮਾਮਲੇ ਵਿੱਚ ਬੀਡੀਪੀਓ ਸਤਵਿੰਦਰ ਸਿੰਘ ਕੰਗ ਅਤੇ ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਹਰਪ੍ਰੀਤ ਸਿੰਘ ਨੂੰ ਫੜ ਕੇ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਕੈਪਟਨ ਸੰਧੂ ਦਾ ਨਾਂ ਸਾਹਮਣੇ ਆਇਆ। ਸੰਧੂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਚੈੱਕ ਪਾਸ ਕਰਵਾਉਣ ਦਾ ਦਬਾਅ ਬਣਾਇਆ ਤੇ ਪੈਸੇ ਲਏ ਸਨ। ਇਸ ਲਈ ਹੁਣ ਕੈਪਟਨ ਸੰਧੂ ਨੇ ਓਐੱਸਡੀ ਰਹਿੰਦੇ ਹੋਏ ਕਿਥੇ-ਕਿਥੇ ਪ੍ਰਾਪਰਟੀ ਬਣਾਈ ਤੇ ਕਾਂਗਰਸ ਦੇ ਹਲਕਾ ਇੰਚਾਰਜ ਰਹਿੰਦੇ ਹੋਏ ਕਿਥੇ-ਕਿਥੇ ਇਨਵੈਸਟ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੇ ਬੈਂਕ ਖਾਤਿਆਂ ਤੇ ਲਾਕਰਸ ਦੀ ਸਾਰੀ ਡਿਟੇਲਸ ਵੀ ਮੰਗੀ ਗਈ ਹੈ।
ਸੋਲਰ ਲਾਈਟ ਕੰਪਨੀ ਮਾਲਕ ਗੌਰਵ ਸ਼ਰਮਾ ਨਾਲ ਲਾਈਟਾਂ ਦੀ ਡੀਲ ਕੀਤੀ ਗਈ ਸੀ। ਉਸ ਨੂੰ ਪੈਸੇ ਦਿੱਤੇ ਗਏ ਪਰ ਲਾਈਟਾਂ ਨਹੀਂ ਭੇਜੀਆਂ ਗਈਆਂ। ਇਸ ਮਾਮਲੇ ਵਿਚ ਕਿੰਨੀ ਵਾਰ OSD ਨਾਲ ਗੱਲ ਹੋਈ ਸੀ, ਇਹ ਜਾਂਚ ਦਾ ਵਿਸ਼ਾ ਹੈ। ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਜਾਂਚ ਨੰਰ 03, 12.7.2022 ਵਿਚ ਇਹ ਪਾਇਆ ਗਿਆ ਕਿ ਸਤਵਿੰਦਰ ਸਿੰਘ ਬੀਡੀਪੀਓ ਸਿੱਧਵਾਂ ਬੇਟ ਬਲਾਕ ਨੂੰ ਆਪਣੀ ਪੋਸਟਿੰਗ ਦੌਰਾਨ 26 ਪਿੰਡਾਂ ਵਿਚ ਸਟ੍ਰੀਟ ਲਾਈਟ ਲਗਾਉਣ ਲਈ ਸਰਕਾਰੀ ਮਦਦ ਮਿਲੀ ਸੀ। ਉਕਤ ਬੀਡੀਪੀਓ ਨੇ ਮੈਸਰਸ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜ਼ਿਜ਼ ਦੇ ਮਾਲਕ ਗੌਰਵ ਸ਼ਰਮਾ ਦੇ ਨਾਲ ਮਿਲ ਕੇ 3325 ਰੁਪਏ ਦੀ ਬਜਾਏ 7288 ਰੁਪਏ ਪ੍ਰਤੀ ਲਾਈਟ ਦੀ ਦਰ ਨਾਲ ਲਾਈਟਾਂ ਖਰੀਦੀਆਂ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੋਸ਼ੀਆਂ ਨੇ 65 ਲੱਖ ਰੁਪਏ ਦੇ ਸਰਕਾਰੀ ਫੰਡ ਦਾ ਗਲਤ ਇਸਤੇਮਾਲ ਕੀਤਾ ਤੇ ਸੂਬੇ ਦੇ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ। ਸਤਵਿੰਦਰ ਸਿੰਘ ਕੰਗ ਬੀਡੀਪੀਓ ਅਤੇ ਮੈਸਰਸ ਅਮਰ ਇਲੈਕਟ੍ਰੀਕਲ ਇੰਟਰਪ੍ਰਾਈਜ਼ਿਜ਼ ਦੇ ਗੌਰਵ ਸ਼ਰਮਾ ਖਿਲਾਫ ਥਾਣਾ ਵਿਜੀਲੈਂਸ ਲੁਧਿਆਣਾ ਵਿਚ ਮਾਮਲਾ ਦਰਜ ਹੈ। ਦੋਸ਼ੀਆਂ ਨੇ ਸਟ੍ਰੀਟ ਲਾਈਟ ਲਗਾਉਣ ਦਾ ਪ੍ਰਸਤਾਵ 30.12.2021 ਨੂੰ ਬਲਾਕ ਸੰਮਤੀ ਸਿੱਧਵਾਂ ਬੇਟ ਦੇ ਮੈਂਬਰਾਂ ਵੱਲੋਂ ਪਾਸ ਕੀਤਾ ਸੀ।